ਫੈਨਸ ਨੇ ਘੇਰੀ ਕੈਟਰੀਨਾ ਕੈਫ,ਫੈਨਸ ਨੇ ਜ਼ਬਰਦਸਤੀ ਕੀਤੀ ਸੈਲਫੀ ਲੈਣ ਦੀ ਕੋਸ਼ਿਸ਼,ਵੀਡੀਓ ਵਾਇਰਲ

written by Shaminder | July 02, 2019

ਬਾਲੀਵੁੱਡ ਸਟਾਰਸ ਨੂੰ ਕਈ ਵਾਰ ਪ੍ਰਸ਼ੰਸਕਾਂ ਦੇ ਬਦਸਲੂਕੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ । ਇਸੇ ਤਰ੍ਹਾਂ ਹੋਈ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਨਾਲ । ਜਿਨ੍ਹਾਂ ਨੂੰ ਆਪਣੇ ਫੈਨਸ ਦੀ ਬਦਸਲੂਕੀ ਝੱਲਣੀ ਪਈ । ਕੈਟਰੀਨਾ ਕੈਫ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਦਿੱਲੀ ਏਅਰਪੋਰਟ ਦਾ ਹੈ ।ਦਰਅਸਲ ਅਦਾਕਾਰਾ ਦਿੱਲੀ ਏਅਰਪੋਰਟ ਤੋਂ ਬਾਹਰ ਆ ਰਹੀ ਸੀ । ਹੋਰ ਵੇਖੋ :ਸ਼ਾਹੀ ਵਿਆਹ ਵਿੱਚ ਕੈਟਰੀਨਾ ਕੈਫ ਨੇ ਲਗਾਏ ਠੁਮਕੇ, ਵਿਆਹ ‘ਤੇ ਖਰਚ ਕੀਤੇ ਗਏ 2੦੦ ਕਰੋੜ ! https://www.instagram.com/p/BzYJhBWAwgn/ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਕੈਫ ਏਅਰਪੋਰਟ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ । ਇਸ ਦੌਰਾਨ ਕੁਝ ਫੈਨਸ ਉਸ ਨੂੰ ਸੈਲਫੀ ਕਲਿੱਕ ਕਰਨ ਲਈ ਘੇਰ ਲੈਂਦੇ ਹਨ ਤੇ ਫੋਟੋ ਕਲਿੱਕ ਕਰਨ ਦੀ ਜ਼ਿੱਦ ਕਰਦੇ ਹਨ। katrina kaif के लिए इमेज परिणाम ਇਸ ਦੌਰਾਨ ਕੈਟ ਤੇ ਉਸ ਦੇ ਬਾਡੀਗਾਰਡਸ ਉਨ੍ਹਾਂ ਨੂੰ ਉੱਥੋਂ ਹਟਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਪਰ ਫੈਨਸ ਨਹੀਂ ਮੰਨਦੇ।ਏਅਰਪੋਰਟ 'ਤੇ ਫੈਨਸ ਤੇ ਬਾਡੀਗਾਰਡਸ 'ਚ ਹੋਈ ਝੜਪ ਨੂੰ ਦੇਖ ਕੈਟ ਹਾਲਾਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ ਤੇ ਫੈਨ ਨਾਲ ਸੈਲਫੀ ਕਲਿੱਕ ਕਰਨ ਨੂੰ ਤਿਆਰ ਹੋ ਜਾਂਦੀ ਹੈ। ਉਂਝ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਕਿਸੇ ਸਟਾਰ ਨੂੰ ਅਜਿਹੀ ਹਾਲਤ ਦਾ ਸਾਹਮਣਾ ਕਰਨਾ ਪਿਆ ਹੋਵੇ।

0 Comments
0

You may also like