ਕਰਣ ਮਹਿਰਾ ਵੱਲੋਂ ਪਤਨੀ ਨਾਲ ਕੁੱਟਮਾਰ ਦੇ ਮਾਮਲੇ ‘ਚ ਅਦਾਕਾਰਾ ਕਵਿਤਾ ਕੌਸ਼ਿਕ ਨੇ ਦਿੱਤਾ ਰਿਐਕਸ਼ਨ

written by Shaminder | June 03, 2021

ਕਰਣ ਮਹਿਰਾ ਵੱਲੋਂ ਪਤਨੀ ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ ਹੁਣ ਕਵਿਤਾ ਕੌਸ਼ਿਕ ਨੇ ਰਿਐਕਸ਼ਨ ਦਿੱਤਾ ਹੈ । ਇਸ ਮਾਮਲੇ ‘ਚ ਕਵਿਤਾ ਨੇ ਇੱਕ ਟਵੀਟ ਕੀਤਾ ਹੈ। ਅਦਾਕਾਰਾ ਨੇ ਲਿਖਿਆ ਕਿ ‘ਮੀਡੀਆ ਅਤੇ ਪਬਲਿਕ ਮਜ਼ਾ ਲਏਗੀ ਅਤੇ ਆਪਣੀ ਅਕਲ ਦੇ ਹਿਸਾਬ ਨਾਲ ਆਪਣੀ ਓਪੀਨੀਅਨ ਦੇਵੇਗੀ।

Image From Karan Mehra's Instagram

ਹੋਰ ਪੜ੍ਹੋ : ਅਦਾਕਾਰ ਅਮਿਤਾਬ ਬੱਚਨ ਅਤੇ ਜਯਾ ਬੱਚਨ ਦੀ ਅੱਜ ਹੈ ਵੈਡਿੰਗ ਐਨੀਵਸਰੀ, ਅਦਾਕਾਰ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਤਸਵੀਰਾਂ 

Karan Mehra Image From Karan Mehra's Instagram

ਆਪਣੀ ਪਰੇਸ਼ਾਨੀ ਅਤੇ ਲੜਾਈ ਦਾ ਕੋਰਟ ‘ਚ ਜਾ ਕੇ ਹੱਲ ਕੱਢ, ਐਂਟਰਟੇਨਮੈਂਟ ਨਾ ਬਣੋ ਅਤੇ ਉਹ ਵੀ ਫ੍ਰੀ ‘ਚ’।ਅਦਾਕਾਰਾ ਵੱਲੋਂ ਕੀਤੇ ਗਏ ਇਸ ਟਵੀਟ ਤੋਂ ਬਾਅਦ ਹਰ ਕੋਈ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਦੱਸ ਦਈਏ ਕਿ ਕਰਣ ਦੀ ਪਤਨੀ ਨੇ ਕਰਣ ‘ਤੇ ਕੁੱਟਮਾਰ ਸਣੇ ਕਈ ਗੰਭੀਰ ਇਲਜ਼ਾਮ ਲਗਾਏ ਸਨ ।

Nisha-Karan Mehra Image From Karan Mehra's Instagram

ਇਨ੍ਹਾਂ ਸਭ ਗੱਲਾਂ ਤੋਂ ਪਹਿਲਾਂ ਨਿਸ਼ਾ ਰਾਵਲ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪਤੀ ਤੋਂ ਤਲਾਕ ਲੈਣ ਵਾਲੀ ਹੈ। ਨਾਲ ਹੀ ਉਸ ਨੇ ਦੱਸਿਆ ਕਿ ਕਰਨ ਦਾ ਦਿੱਲੀ ਦੀ ਕਿਸੇ ਕੁੜੀ ਨਾਲ ਅਫੇਅਰ ਚੱਲ ਰਿਹਾ ਹੈ।

Kavita Reaction

ਚੰਡੀਗੜ੍ਹ 'ਚ ਸ਼ੂਟ ਦੌਰਾਨ ਬੀਤੇ ਸਾਲ ਦੇ ਅਖੀਰ 'ਚ ਦੋਵਾਂ ਵਿਚਕਾਰ ਨਜ਼ਦੀਕੀਆਂ ਵਧੀਆਂ। ਇਸੇ ਕਾਰਨ ਤਲਾਕ ਦੀ ਨੌਬਤ ਆ ਗਈ ਹੈ।

You may also like