ਕਿਮੀ ਵਰਮਾ ਦੀ ਵੱਡੀ ਧੀ ਦਾ ਅੱਜ ਹੈ ਜਨਮ ਦਿਨ, ਜਨਮ-ਦਿਨ ‘ਤੇ ਧੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਸੁਨੇਹਾ

Written by  Shaminder   |  July 20th 2020 03:46 PM  |  Updated: July 20th 2020 03:46 PM

ਕਿਮੀ ਵਰਮਾ ਦੀ ਵੱਡੀ ਧੀ ਦਾ ਅੱਜ ਹੈ ਜਨਮ ਦਿਨ, ਜਨਮ-ਦਿਨ ‘ਤੇ ਧੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਸੁਨੇਹਾ

ਕਿਮੀ ਵਰਮਾ ਦੀ ਵੱਡੀ ਧੀ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਦੀ ਧੀ ਪੰਜ ਸਾਲਾਂ ਦੀ ਹੋ ਗਈ ਹੈ ।ਆਪਣੀ ਧੀ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਤਸਵੀਰ ਆਪਣੀ ਧੀ ਦੇ ਨਾਲ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਖੂਬਸੂਰਤ ਪੋਸਟ ਵੀ ਧੀ ਲਈ ਲਿਖੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਤੂੰ ਹਮੇਸ਼ਾ ਚਮਕੇ ਅਤੇ ਇਹ ਚਮਕ ਹਮੇਸ਼ਾ ਬਰਕਰਾਰ ਰਹੇ।

https://www.instagram.com/p/CC2fMMzjUT7/

ਤੇਰੀ ਆਵਾਜ਼ ਏਨੀ ਕੁ ਮਜ਼ਬੂਤ ਹੋਵੇ ਕਿ ਤੂੰ ਹੋਰਨਾਂ ਲਈ ਬੋਲਣ ਲਈ ਤਿਆਰ ਹੋਵੇਂ, ਉਹ ਲੋਕ ਆਪਣੀ ਆਵਾਜ਼ ਨਹੀਂ ਉਠਾ ਸਕਦੇ ਤੂੰ ਉਨ੍ਹਾਂ ਦੀ ਆਵਾਜ਼ ਬਣ ਜਾਵੇਂ। ਤੇਰੇ ‘ਚ ਆਪਣਾ ਰਸਤਾ ਬਨਾਉਣ ਦੀ ਹਿੰਮਤ ਹੋਵੇ ।

https://www.instagram.com/p/CCriD4qjxsx/

ਅੱਜ ਤੂੰ 5 ਸਾਲ ਦੀ ਹੋ ਗਈ ਹੈਂ ਅਤੇ ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਇਹ 5 ਸਾਲ ਕਿਵੇਂ ਲੰਘ ਗਏ ।ਜਨਮ ਦਿਨ ਮੁਬਾਰਕ ਸਾਇਰਾ, ਮੇਰੇ ਦਿਲ ਦੀ ਧੜਕਣ’।ਦੱਸ ਦਈਏ ਕਿ ਅਦਾਕਾਰਾ ਕਿਮੀ ਵਰਮਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਸਨ।

https://www.instagram.com/p/B_3QWLYDp6L/

ਪਰ ਕੁਝ ਸਮੇਂ ਲਈ ਉਨ੍ਹਾਂ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਕਿਉਂਕਿ ਉਹ ਵਿਆਹ ਕਰਵਾ ਕੇ ਵਿਦੇਸ਼ ‘ਚ ਆਪਣੇ ਪਤੀ ਦੇ ਨਾਲ ਸੈਟਲ ਹੋ ਗਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network