ਮਸ਼ਹੂਰ ਅਦਾਕਾਰਾ ਕਿੰਮੀ ਵਰਮਾ ਦੀਆਂ ਤਸਵੀਰਾਂ ਆਈਆਂ ਸਾਹਮਣੇ,ਲੰਮੇ ਸਮੇਂ ਤੋਂ ਇੰਡਸਟਰੀ ਤੋਂ ਬਣਾਈ ਦੂਰੀ 

Written by  Shaminder   |  June 27th 2019 06:09 PM  |  Updated: June 27th 2019 06:09 PM

ਮਸ਼ਹੂਰ ਅਦਾਕਾਰਾ ਕਿੰਮੀ ਵਰਮਾ ਦੀਆਂ ਤਸਵੀਰਾਂ ਆਈਆਂ ਸਾਹਮਣੇ,ਲੰਮੇ ਸਮੇਂ ਤੋਂ ਇੰਡਸਟਰੀ ਤੋਂ ਬਣਾਈ ਦੂਰੀ 

ਕਿੰਮੀ ਵਰਮਾ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਰਾਜ ਕੀਤਾ । ਪਰ ਹੁਣ ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਅਚਾਨਕ ਦੂਰੀ ਬਣਾ ਲਈ ਹੈ । ਉਹ ਏਨੀਂ ਦਿਨੀਂ ਵਿਦੇਸ਼ 'ਚ ਹਨ ਅਤੇ ਉੱਥੇ ਕੰਮ ਕਰ ਰਹੇ ਹਨ । ਉਨ੍ਹਾਂ ਨੇ ਆਪਣੀ ਧੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇੱਕ ਖ਼ੁਸ਼ਹਾਲ ਪਰਿਵਾਰ ਦੀ ਜ਼ਿੰਦਗੀ ਜੀਅ ਰਹੇ ਹਨ ਕਿੰਮੀ ਵਰਮਾ ਆਪਣੇ ਪਤੀ ਅਤੇ ਬੱਚਿਆਂ ਨਾਲ।

https://www.instagram.com/p/BzGy0FJAq8R/

ਹਰਭਜਨ ਮਾਨ ਨਾਲ ਕਈ ਫ਼ਿਲਮਾਂ ਕੀਤੀਆਂ । 'ਅਸਾਂ ਨੂੰ ਮਾਣ ਵਤਨਾਂ ਦਾ',ਅੱਜ ਦੇ ਰਾਂਝੇ ,ਇੱਕ ਕੁੜੀ ਪੰਜਾਬ ਦੀ ,ਮੇਰਾ ਪਿੰਡ ਮਾਈ ਹੋਮ ,ਸਤਿ ਸ਼੍ਰੀ ਅਕਾਲ ,ਜੀ ਆਇਆਂ ਨੂੰ,ਸ਼ਹੀਦ ਉਧਮ ਸਿੰਘ,ਕਹਿਰ, ਖ਼ੂਨ ਦਾ ਦਾਜ ਸਣੇ ਕਈ ਫ਼ਿਲਮਾਂ ਕੀਤੀਆਂ ।ਪ੍ਰਸਿੱਧ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੋ ਕਿ ਉਨ੍ਹਾਂ ਦੇ ਪਿਤਾ ਦੇ ਦੋਸਤ ਸਨ ਅਤੇ ਅਕਸਰ ਕਿੰਮੀ ਵਰਮਾ ਦੇ ਘਰ ਆਉਂਦੇ ਸਨ ।

https://www.instagram.com/p/BzFTPZ1gYLy/

ਉਨ੍ਹਾਂ ਨੇ ਹੀ ਕਿੰਮੀ ਦੇ ਚਿਹਰੇ ਨੂੰ ਵੇਖਿਆ ਅਤੇ ਕਿਹਾ ਕਿ ਉਨ੍ਹਾਂ ਦਾ ਚਿਹਰਾ ਕਾਫੀ ਫੋਟੋਜੈਨਿਕ ਚਿਹਰਾ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵੱਲ ਪ੍ਰੇਰਿਆ । ਜਦੋਂ ਉਨ੍ਹਾਂ ਨੂੰ ਪਹਿਲੀ ਫ਼ਿਲਮ ਨਸੀਬੋ ਲਈ ਆਫ਼ਰ ਮਿਲਿਆ ਉਦੋਂ ਉਨ੍ਹਾਂ ਨੇ ਦਸਵੀਂ ਜਮਾਤ ਦੇ ਪੇਪਰ ਦਿੱਤੇ ਸਨ ।

https://www.instagram.com/p/BxbwRvkgqwy/

ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ । ਅੱਜ ਕੱਲ੍ਹ ਕਿੰਮੀ ਵਰਮਾ ਅਮਰੀਕਾ ਦੇ ਲਾਸ ਏਂਜਲਸ 'ਚ ਹਨ ।

https://www.instagram.com/p/BvDj37VFpZp/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network