ਦੂਜੀ ਬੱਚੀ ਨੂੰ ਜਨਮ ਦੇਣ ਤੋਂ ਤਿੰਨ ਹਫ਼ਤੇ ਬਾਅਦ ਹੀ ਕੰਮ ‘ਤੇ ਪਰਤੀ ਅਦਾਕਾਰਾ ਕਿਮੀ ਵਰਮਾ, ਸਾਂਝੀ ਕੀਤੀ ਪੋਸਟ

Written by  Shaminder   |  May 09th 2020 05:16 PM  |  Updated: May 09th 2020 05:16 PM

ਦੂਜੀ ਬੱਚੀ ਨੂੰ ਜਨਮ ਦੇਣ ਤੋਂ ਤਿੰਨ ਹਫ਼ਤੇ ਬਾਅਦ ਹੀ ਕੰਮ ‘ਤੇ ਪਰਤੀ ਅਦਾਕਾਰਾ ਕਿਮੀ ਵਰਮਾ, ਸਾਂਝੀ ਕੀਤੀ ਪੋਸਟ

ਦੂਜੀ ਬੱਚੀ ਨੂੰ ਤਿੰਨ ਹਫ਼ਤੇ ਪਹਿਲਾਂ ਜਨਮ ਦੇਣ ਵਾਲੀ ਕਿਮੀ ਵਰਮਾ ਹੁਣ ਆਪਣੇ ਕੰਮ ‘ਤੇ ਮੁੜ ਪਰਤ ਆਏ ਹਨ । ਉਹ ਮੁੜ ਤੋਂ ਆਪਣੀਆਂ ਪ੍ਰੋਫੈਸ਼ਨਲ ਗਤੀਵਿਧੀਆਂ ‘ਚ ਰੁੱਝ ਚੁੱਕੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਿਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੇਰੀ ਲਈ ਇਹ ਮਾਨਸਿਕ ਚੁਣੌਤੀ ਹੈ, ਮੈਨੂੰ ਵੀ ਇਹ ਕਰਨ ਦੇ ਯੋਗ ਹੋਣਾ ਚਾਹੀਦਾ ਹੈ ।

https://www.instagram.com/p/B_8xre3AXqJ/

ਖੁਸ਼ ਹਾਂ ਕਿ ਮੈਂ 3 ਹਫ਼ਤੇ ਪਹਿਲਾਂ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੈਂ ਆਪਣੇ ਪੀਜੈਂਟ ਪਹਿਰਾਵੇ ‘ਚ ਫਿੱਟ ਆ ਸਕਦੀ ਹਾਂ’। ਦੱਸ  ਦਈਏ ਕਿ ਹਰਭਜਨ ਮਾਨ ਦੇ ਨਾਲ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਕਿਮੀ ਵਰਮਾ ਦੇ ਘਰ ਇਹ ਦੂਜੀ ਧੀ ਨੇ ਜਨਮ ਲਿਆ ਹੈ ।

https://www.instagram.com/p/B_vr6V4givm/

ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਹੋਰ ਧੀ ਵੀ ਹੈ ।ਜਿਸ ਦੀਆਂ ਤਸਵੀਰਾਂ ਉਹ ਅਕਸਰ ਸੋਸ਼ਲ ਮੀਡੀਆ ‘ਤੇ ਸਾਂਝੇ ਕਰਦੇ ਰਹਿੰਦੇ ਹਨ । ਕਿਮੀ ਵਰਮਾ ਦਾ ਸਬੰਧ ਲੁਧਿਆਣਾ ਦੇ ਨਾਲ ਰਿਹਾ ਹੈ ਅਤੇ ਇੱਥੇ ਹੀ ਉਨ੍ਹਾਂ ਦਾ ਜਨਮ ਹੋਇਆ ।

https://www.instagram.com/p/B_3QWLYDp6L/

ਪਹਿਲੀ ਵਾਰ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਨੇ ਫ਼ਿਲਮ ‘ਨਸੀਬੋ’ ‘ਚ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਸੀ ਅਤੇ ਜਦੋਂ ਉਨ੍ਹਾਂ ਨੇ ਕੰਮ ਕੀਤਾ ਸੀ ਉਸ ਵੇਲੇ ਉਨ੍ਹਾਂ ਨੇ 10ਵੀਂ ਦੇ ਇਮਤਿਹਾਨ ਦਿੱਤੇ ਹੋਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network