ਅਦਾਕਾਰਾ ਕਿਰਨ ਖੇਰ ਹਾਦਸੇ ਦਾ ਹੋਏ ਸ਼ਿਕਾਰ, ਹੱਥ ਵਿੱਚ ਆਇਆ ਫਰੈਕਚਰ

Written by  Rupinder Kaler   |  November 12th 2020 03:55 PM  |  Updated: November 12th 2020 04:50 PM

ਅਦਾਕਾਰਾ ਕਿਰਨ ਖੇਰ ਹਾਦਸੇ ਦਾ ਹੋਏ ਸ਼ਿਕਾਰ, ਹੱਥ ਵਿੱਚ ਆਇਆ ਫਰੈਕਚਰ

ਭਾਜਪਾ ਆਗੂ ਤੇ ਅਦਾਕਾਰਾ ਕਿਰਨ ਖੇਰ ਹਾਦਸੇ ਦਾ ਸ਼ਿਕਾਰ ਹੋਏ ਹਨ । ਜਿਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ  ਵਿੱਚ ਭਰਤੀ ਕਰਵਾਇਆ ਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਉਹ ਬਾਥਰੂਮ ਵਿੱਚ ਫਿਸਲ ਗਏ ਸਨ ਜਿਸ ਤੋਂ ਬਾਅਦ ਫ਼ੌਰਨ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ । ਕਿਰਨ ਖੇਰ ਦਾ ਐਕਸਰੇ ਕੀਤਾ ਗਿਆ ਹੈ ਜਿਸ ਤੋਂ ਬਾਅਦ ਪਤਾ ਚੱਲਿਆ ਹੈ ਕਿ ਉਨ੍ਹਾਂ ਦੇ ਹੱਥ ਵਿੱਚ ਫਰੈਕਚਰ ਹੋਇਆ ਹੈ ।

kirron-kher

ਹੋਰ ਪੜ੍ਹੋ :

kirron-kher

ਫ਼ਿਲਹਾਲ ਡਾਕਟਰ ਉਨ੍ਹਾਂ ਦਾ ਪੂਰਾ ਚੈੱਕਅਪ ਕਰ ਰਹੇ ਹਨ ਤਾ ਕਿ ਪਤਾ ਲਗਾਇਆ ਜਾ ਸਕੇ ਕਿ ਕਿਤੇ ਗੁੱਝੀ ਸੱਟ ਨਾ ਲੱਗੀ ਹੋਵੇ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਰਨ ਖੇਰ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਉਹ ਅਨੂਪਮ ਖੇਰ ਦੀ ਪਤਨੀ ਹੈ ।

kirron-kher-father

ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਉਹ ਜ਼ਿਆਦਾ ਸਮਾਂ ਚੰਡੀਗੜ੍ਹ ਵਿੱਚ ਹੀ ਗੁਜ਼ਾਰ ਰਹੇ ਹਨ । ਕਿਰਨ ਖੇਰ ਤੋਂ ਪਹਿਲਾਂ ਚੰਡੀਗੜ੍ਹ ਨੂੰ ਕਾਂਗਰਸ ਦਾ ਗੜ੍ਹ ਵੱਜੋਂ ਜਾਣਿਆ ਜਾਂਦਾ ਸੀ ਪਰ ਕਿਰਨ ਖੇਰ ਦੇ ਆਉਣ ਨਾਲ ਬੀਜੇਪੀ ਨੇ ਲਗਾਤਾਰ 2 ਵਾਰ ਚੰਡੀਗੜ੍ਹ ਤੋਂ ਜਿੱਤ ਹਾਸਲ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network