ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ ਅਦਾਕਾਰਾ ਕਿਰਨ ਖੇਰ 

written by Rupinder Kaler | April 06, 2021 04:56pm

ਅਦਾਕਾਰ ਕਿਰਨ ਖੇਰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ, ਖ਼ਬਰਾਂ ਮੁਤਾਬਿਕ ਉਹ ਬਲੱਡ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ ।ਕਿਰਨ ਖੇਰ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਇਸ ਖ਼ਬਰ ਤੋਂ ਬਾਅਦ ਹਰ ਕੋਈ ਹੈਰਾਨ ਹੈ ।ਕਿਰਨ ਖੇਰ ਬਲੱਡ ਕੈਂਸਰ ਨਾਲ ਜੂਝ ਰਹੀ ਹੈ।

ਹੋਰ ਪੜ੍ਹੋ :

ਬਾਣੀ ਸੰਧੂ ਨੇ ਆਪਣੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਪਸੰਦ

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਰਨ ਖੇਰ ਪਿਛਲੇ ਸਾਲ 11 ਨਵੰਬਰ ਨੂੰ ਆਪਣੇ ਚੰਡੀਗੜ੍ਹ ਵਾਲੇ ਘਰ ਵਿੱਚ ਡਿਗ ਗਈ ਸੀ ਜਿਸ ਦੀ ਵਜ੍ਹਾਂ ਨਾਲ ਉਨ੍ਹਾਂ ਦਾ ਖੱਬਾ ਹੱਥ ਟੁੱਟ ਗਿਆ ਸੀ ।

image from kirrron-kher's instagram

ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਇਲਾਜ ਚੰਡੀਗੜ੍ਹ ਵਿੱਚ ਕਰਵਾਇਆ ਸੀ, ਜਾਂਚ ਵਿੱਚ ਪਤਾ ਚੱਲਿਆ ਹੈ ਕਿ ਉਨ੍ਹਾਂ ਨੂੰ ਮਲਟੀਪਲ ਮਾਈਲੋਮਾ ਹੈ । ਇਹ ਬਿਮਾਰੀ ਉਨ੍ਹਾਂ ਖੱਬੇ ਅਤੇ ਸੱਜੇ ਮੋਢੇ ਵਿੱਚ ਫੈਲ ਚੁੱਕੀ ਹੈ ਜਿਸ ਤੋਂ ਬਾਅਦ ਇਲਾਜ ਲਈ ਉਨ੍ਹਾਂ ਨੂੰ 4 ਦਸੰਬਰ ਮੁੰਬਈ ਲਿਆਇਆ ਗਿਆ ਸੀ । ਕਿਰਨ ਖੇਰ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ।

You may also like