ਬ੍ਰੈਸਟ ਕੈਂਸਰ ਨੂੰ ਅਦਾਕਾਰਾ ਮਹਿਮਾ ਚੌਧਰੀ ਨੇ ਦਿੱਤੀ ਮਾਤ, ਅਦਾਕਾਰਾ ਨੇ ਹਿੰਮਤ ਅਤੇ ਕੈਂਸਰ ਦੀ ਦੱਸੀ ਕਹਾਣੀ

written by Lajwinder kaur | June 09, 2022

Mahima Chaudhry Is Battling Breast Cancer: ਬਾਲੀਵੁੱਡ ਦੀ ਇੱਕ ਹੋਰ ਹੀਰੋਇਨ ਕੈਂਸਰ ਦੀ ਲਪੇਟ ‘ਚ ਆ ਗਈ ਹੈ। 1997 ਦੀ ਹਿੱਟ ਪਰਦੇਸ ਵਿੱਚ ਸ਼ਾਹਰੁਖ ਖ਼ਾਨ ਦੀ ਸਹਿ-ਅਦਾਕਾਰਾ ਰਹੀ ਮਹਿਮਾ ਚੌਧਰੀ ਕੈਂਸਰ ਦੀ ਬਿਮਾਰੀ ਨਾਲ ਜੰਗ ਲੜ ਰਹੀ ਹੈ। ਉਨ੍ਹਾਂ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਹੈ। ਇਸ ਗੱਲ ਦਾ ਖੁਲਾਸਾ ਨਾਮੀ ਐਕਟਰ ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਕੇ ਕੀਤਾ ਹੈ। ਉਨ੍ਹਾਂ ਨੇ ਮਹਿਮਾ ਦੀ ਸਿਹਤ ਬਾਰੇ ਇੱਕ ਅਪਡੇਟ ਸਾਂਝਾ ਕੀਤਾ।

ਹੋਰ ਪੜ੍ਹੋ : ਰਿਚਾ ਚੱਢਾ ਨੇ ਅਪਰਾਧੀਆਂ ਦੀ ਸੁਰੱਖਿਆ 'ਤੇ ਤੰਜ਼ ਕਰਦੇ ਹੋਏ ਕਿਹਾ- ‘ਮੂਸੇਵਾਲਾ ਨੂੰ 2 ਗਾਰਡ ਅਤੇ ਲਾਰੈਂਸ ਨੂੰ 10 ਗਾਰਡ

Mahima Chaudhry cancer emotional video

ਅਨੁਪਮ ਖੇਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ 'ਤੇ ਮਹਿਮਾ ਚੌਧਰੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਅਦਾਕਾਰਾ ਆਪਣੇ ਬ੍ਰੈਸਟ ਕੈਂਸਰ ਬਾਰੇ ਦੱਸਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਮਹਿਮਾ ਚੌਧਰੀ ਲਈ ਇੱਕ ਪੋਸਟ ਵੀ ਲਿਖਿਆ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ, 'ਮਹਿਲਾ ਚੌਧਰੀ ਦੀ ਹਿੰਮਤ ਅਤੇ ਕੈਂਸਰ ਦੀ ਕਹਾਣੀ: ਮੈਂ ਆਪਣੀ 525ਵੀਂ ਫਿਲਮ 'ਦਿ ਸਿਗਨੇਚਰ' ਲਈ ਇਕ ਮਹੀਨੇ ਪਹਿਲਾਂ ਉਸ ਨੂੰ ਅਮਰੀਕਾ ਤੋਂ ਬੁਲਾਇਆ ਸੀ।'

ਅਦਾਕਾਰ ਨੇ ਪੋਸਟ 'ਚ ਅੱਗੇ ਲਿਖਿਆ, 'ਸਾਡੀ ਗੱਲਬਾਤ 'ਚ ਪਤਾ ਲੱਗਾ ਕਿ ਮਹਿਲਾ ਚੌਧਰੀ ਨੂੰ ਬ੍ਰੈਸਟ ਕੈਂਸਰ ਹੈ। ਉਸ ਤੋਂ ਬਾਅਦ ਸਾਡੀ ਇਹ ਸਪੱਸ਼ਟ ਗੱਲਬਾਤ ਹੋਈ। ਉਸ ਦਾ ਇਹ ਅੰਦਾਜ਼ ਦੁਨੀਆ ਦੀਆਂ ਸਾਰੀਆਂ ਔਰਤਾਂ ਨੂੰ ਉਮੀਦ ਦਿੰਦਾ ਨਜ਼ਰ ਆਵੇਗਾ। ਉਹ ਚਾਹੁੰਦੀ ਸੀ ਕਿ ਮੈਂ ਉਸਦੇ ਖੁਲਾਸੇ ਦਾ ਹਿੱਸਾ ਬਣਾਂ। ਉਹ ਮੈਨੂੰ ਇੱਕ ਸਦੀਵੀ ਆਸ਼ਾਵਾਦੀ ਕਹਿੰਦੀ ਹੈ, ਪਰ ਪਿਆਰੀ ਮਹਿਮਾ ਤੁਸੀਂ ਮੇਰੇ ਹੀਰੋ ਹੋ! ਦੋਸਤ ਹੋ! ਉਸਨੂੰ ਆਪਣਾ ਪਿਆਰ, ਸ਼ੁਭਕਾਮਨਾਵਾਂ, ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਭੇਜੋ।

Mahima chadhary

ਅਨੁਪਮ ਖੇਰ ਨੇ ਪੋਸਟ ਦੇ ਅੰਤ 'ਚ ਲਿਖਿਆ, 'ਉਹ ਸੈੱਟ 'ਤੇ ਵਾਪਸ ਆ ਗਈ ਹੈ ਜਿੱਥੋਂ ਉਹ ਸਬੰਧਤ ਹੈ। ਉਹ ਉੱਡਣ ਲਈ ਤਿਆਰ ਹੈ’ ਇਸ ਤੋਂ ਇਲਾਵਾ ਅਨੁਪਮ ਖੇਰ ਨੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ। ਇਸ ਤੋਂ ਇਵਾਲਾ ਖੁਦ ਮਹਿਮਾ ਚੌਧਰੀ ਨੇ ਵੀ ਵੀਡੀਓ ਚ ਆਪਣੇ ਕੈਂਸਰ ਦੇ ਸਫਰ ਬਾਰੇ ਦੱਸਿਆ ਹੈ, ਜਿਸ ਨੂੰ ਦੱਸਦੇ ਹੋਏ ਖੁਦ ਅਦਾਕਾਰਾ ਭਾਵੁਕ ਵੀ ਹੋ ਗਈ ਤੇ ਰੋ ਵੀ ਪਈ । ਵੀਡੀਓ ਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ।  ਅਨੁਪਮ ਖੇਰ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜੇ ਗੱਲ ਕਰੀਏ ਮਹਿਮਾ ਚੌਧਰੀ ਦੇ ਕੰਮ ਦੀ ਤਾਂ ਉਹ ਦਾਗ: ਦਿ ਫਾਇਰ, ਪਿਆਰ ਕੋਈ ਖੇਲ ਨਹੀਂ, ਦੀਵਾਨੇ, ਕੁਰੂਕਸ਼ੇਤਰ, ਧੜਕਨ, ਲੱਜਾ, ਬਾਗਬਾਨ, ਓਮ ਜੈ ਜਗਦੀਸ਼ ਅਤੇ ਦਿਲ ਹੈ ਤੁਮਹਾਰਾ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਆਖਰੀ ਵਾਰ 2016 ਵਿੱਚ ਆਈ ਫਿਲਮ ਡਾਰਕ ਚਾਕਲੇਟ ਵਿੱਚ ਨਜ਼ਰ ਆਈ ਸੀ।

 

 

View this post on Instagram

 

A post shared by Anupam Kher (@anupampkher)

You may also like