ਅਦਾਕਾਰਾ ਮੰਦਿਰਾ ਬੇਦੀ ਪਤੀ ਦੇ ਦਿਹਾਂਤ ਤੋਂ ਬਾਅਦ ਮਜ਼ਬੂਤੀ ਨਾਲ ਸੰਭਾਲ ਰਹੀ ਘਰ ਪਰਿਵਾਰ

Written by  Shaminder   |  August 11th 2021 03:39 PM  |  Updated: August 11th 2021 03:39 PM

ਅਦਾਕਾਰਾ ਮੰਦਿਰਾ ਬੇਦੀ ਪਤੀ ਦੇ ਦਿਹਾਂਤ ਤੋਂ ਬਾਅਦ ਮਜ਼ਬੂਤੀ ਨਾਲ ਸੰਭਾਲ ਰਹੀ ਘਰ ਪਰਿਵਾਰ

ਅਦਾਕਾਰਾ ਮੰਦਿਰਾ ਬੇਦੀ (Mandira Bedi) ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਅਦਾਕਾਰਾ ਪਤੀ ਦੀ ਮੌਤ ਤੋਂ ਬਾਅਦ ਆਪਣੇ ਆਪ ਨੂੰ ਬੜੀ ਹੀ ਮਜ਼ਬੂਤੀ ਦੇ ਨਾਲ ਸੰਭਾਲ ਰਹੀ ਹੈ । ਇਸ ਦੇ ਨਾਲ ਹੀ ਉਹ ਪਾਜ਼ੀਟਿਵਿਟੀ ਭਰੇ ਪੋਸਟ ਵੀ ਸਾਂਝੇ ਕਰਦੀ ਰਹਿੰਦੀ ਹੈ । ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਫੈਨਸ ਅਤੇ ਦੋਸਤ ਵੀ ਕਾਫੀ ਖੁਸ਼ ਹਨ । ਮੰਦਿਰਾ ਬੇਦੀ (Mandira Bedi) ਦੇ ਪਤੀ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ।

Mandira ,,-min Image From Instagram

ਹੋਰ ਪੜ੍ਹੋ : ਮੇਕਅੱਪ ਮੈਨ ਨੇ ਸਮਿਤਾ ਪਾਟਿਲ ਦੀ ਇਹ ਆਖਰੀ ਇੱਛਾ ਕੀਤੀ ਸੀ ਪੂਰੀ 

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮੰਦਿਰਾ ਬੇਦੀ ਨੇ ਕਿਹਾ ਕਿ ‘ਮੈਂ ਅੱਜ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਣਾ ਚਾਹੁੰਦੀ ਹਾਂ ਉਸ ਬਾਰੇ, ਜਿਸ ‘ਤੇ ਮੈਂ ਕੰਮ ਕਰ ਰਹੀ ਹਾਂ ਅਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਸਭ ਨਾਲ ਸ਼ੇਅਰ ਕਰ ਸਕਦੀ ਹਾਂ’।

 

View this post on Instagram

 

A post shared by Mandira Bedi (@mandirabedi)

ਅਦਾਕਾਰਾ ਆਪਣੇ ਚਿਹਰੇ ‘ਤੇ ਸਮਾਈਲ ਲਈ ਅਤੇ ਆਤਮ-ਵਿਸ਼ਵਾਸ਼ ਦੇ ਨਾਲ ਭਰੀ ਹੋਈ ਦਿਖਾਈ ਦੇ ਰਹੀ ਹੈ । ਇਸ ਦੇ ਨਾਲ ਹੀ ਵੀਡੀਓ ਦੇ ਅਖੀਰ ‘ਚ ਉਹ ਹੱਥ ਜੋੜ ਕੇ ਸਭ ਨੂੰ ਨਮਸਕਾਰ ਕਰਦi ਅਤੇ ਵੀਡੀਓ ਦੇ ਅਖੀਰ ‘ਚ ਆਪਣੇ ਹੱਥਾਂ ਦੇ ਨਾਲ ਦਿਲ ਬਣਾ ਕੇ ਸਮਾਈਲ ਕਰਦੀ ਨਜ਼ਰ ਆ ਰਹੀ ਹੈ ।

Mandira -min (1) Image From Instagram

ਇਸ ਵੀਡੀਓ ‘ਤੇ ਉਸ ਦੇ ਚਾਹੁਣ ਵਾਲਿਆਂ ਨੇ ਵੀ ਕਮੈਂਟਸ ਕੀਤੇ ਨੇ ਅਤੇ ਲਗਾਤਾਰ ਅਦਾਕਾਰਾ ਨੂੰ ਹੌਸਲਾ ਦੇ ਰਹੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network