ਅਦਾਕਾਰਾ ਮੋਨਾ ਸਿੰਘ 38 ਸਾਲ ਦੀ ਉਮਰ 'ਚ ਕਰਵਾਉਣ ਜਾ ਰਹੀ ਵਿਆਹ

Written by  Shaminder   |  December 07th 2019 03:47 PM  |  Updated: December 07th 2019 03:47 PM

ਅਦਾਕਾਰਾ ਮੋਨਾ ਸਿੰਘ 38 ਸਾਲ ਦੀ ਉਮਰ 'ਚ ਕਰਵਾਉਣ ਜਾ ਰਹੀ ਵਿਆਹ

ਅਦਾਕਾਰਾ ਮੋਨਾ ਸਿੰਘ ਉਰਫ ਜੱਸੀ ਜੈਸੀ ਕੋਈ ਨਹੀਂ ਦਾ ਕਿਰਦਾਰ ਨਿਭਾਉਣ ਵਾਲੀ ਇਸ ਅਦਾਕਾਰਾ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਮੁੰਬਈ ਮਿਰਰ ਦੀ ਰਿਪੋਰਟਸ ਦੇ ਮੁਤਾਬਕ 38 ਸਾਲ ਦੀ ਇਹ ਅਦਾਕਾਰਾ ਜਲਦ ਹੀ ਸਾਊਥ ਦੇ ਕਿਸੇ ਬੈਂਕਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ ।ਇਸ ਲਈ ਉਹ ਆਪਣੇ ਅਧੂਰੇ ਪ੍ਰੋਜੈਕਟਸ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੁੰਦੀ ਹੈ ਅਤੇ 14 ਦਸੰਬਰ ਤੋਂ ਪਹਿਲਾਂ ਵਿਹਲੀ ਹੋਣਾ ਚਾਹੁੰਦੀ ਹੈ ।

ਹੋਰ ਵੇਖੋ:ਸ਼ਾਰਟ ਡਰੈੱਸ ‘ਚ ਨਜ਼ਰ ਆਈ ਨੀਨਾ ਗੁਪਤਾ ,ਵੇਖੋ ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰਾਂ

ਹਾਲਾਂਕਿ ਉਨ੍ਹਾਂ ਨੇ ਆਪਣੇ ਵਿਆਹ ਬਾਰੇ ਖੁੱਲ ਕੇ ਕੋਈ ਵੀ ਗੱਲਬਾਤ ਨਹੀਂ ਕੀਤੀ ਹੈ ।ਇੱਥੋਂ ਤੱਕ ਕਿ ਜਿਸ ਮੁੰਡੇ ਨਾਲ ਉਹ ਵਿਆਹ ਕਰਵਾਉਣ ਜਾ ਰਹੀ ਹੈ ਉਸ ਦੇ ਨਾਂਅ ਤੱਕ ਦਾ ਖੁਲਾਸਾ ਉਨ੍ਹਾਂ ਨੇ ਨਹੀਂ ਕੀਤਾ ਹੈ ।ਦੱਸ ਦਈਏ ਕਿ ਮੋਨਾ ਸਿੰਘ ਨੇ ਥ੍ਰੀ ਇਡੀਅਟਸ 'ਚ ਕਰੀਨਾ ਕਪੂਰ ਦੀ ਪ੍ਰੈਗਨੇਂਟ ਭੈਣ ਦਾ ਕਿਰਦਾਰ ਨਿਭਾਇਆ ਸੀ ।

https://www.instagram.com/p/B4HFirzA6WK/

ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਸੀਰੀਅਲ 'ਜੱਸੀ ਜੈਸੀ ਕੋਈ ਨਹੀਂ' ਤੋਂ ।

https://www.instagram.com/p/B3cVWV0AzzC/

ਜਿਸ 'ਚ ਉਨ੍ਹਾਂ ਨੇ ਜੱਸੀ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਬਾ ਉਹ ਕਯਾ ਹੁਆ ਤੇਰਾ ਵਾਅਦਾ,ਕਹਨੇ ਕੋ ਹਮਸਫ਼ਰ ਹੈਂ ਸਣੇ ਕਈ ਸੀਰੀਅਲਸ 'ਚ ਕੰਮ ਕੀਤਾ ਹੈ ।

https://www.instagram.com/p/BwcBbCoA_G9/

ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਜੱਸੀ ਜੈਸੀ ਕੋਈ ਨਹੀਂ ਨਾਲ ਇਸ ਕਿਰਦਾਰ ਨੇ ਉਨ੍ਹਾਂ ਦੇ ਐਕਟਿੰਗ ਕਰੀਅਰ 'ਤੇ ਡੂੰਘੀ ਛਾਪ ਛੱਡੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network