ਅਦਾਕਾਰਾ ਮੋਨਿਕਾ ਗਿੱਲ ਨੇ ਸਹੇਲੀ ਦੇ ਵਿਆਹ 'ਚ ਆਪਣੇ ਮੰਗੇਤਰ ਗੁਰਸ਼ਾਨ ਨਾਲ ਪਾਇਆ ਭੰਗੜਾ

Written by  Shaminder   |  September 11th 2019 10:41 AM  |  Updated: September 11th 2019 10:41 AM

ਅਦਾਕਾਰਾ ਮੋਨਿਕਾ ਗਿੱਲ ਨੇ ਸਹੇਲੀ ਦੇ ਵਿਆਹ 'ਚ ਆਪਣੇ ਮੰਗੇਤਰ ਗੁਰਸ਼ਾਨ ਨਾਲ ਪਾਇਆ ਭੰਗੜਾ

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੀ ਸਹੇਲੀ ਦੇ ਵਿਆਹ 'ਚ ਆਪਣੇ ਮੰਗੇਤਰ ਦੇ ਨਾਲ ਖੂਬ ਭੰਗੜਾ ਪਾਇਆ । ਮੋਨਿਕਾ 'ਤੇ ਉਨ੍ਹਾਂ ਦਾ ਮੰਗੇਤਰ ਗੁਰਸ਼ਾਨ ਇਸ ਵਿਆਹ 'ਚ ਸਭ ਦੇ ਆਕ੍ਰਸ਼ਣ ਦਾ ਕੇਂਦਰ ਬਣੇ ਰਹੇ । ਦਰਅਸਲ ਮੋਨਿਕਾ ਗਿੱਲ ਦੀ ਕਿਸੇ ਦੋਸਤ ਦਾ ਵਿਆਹ ਸੀ ਅਤੇ ਦੋਵੇਂ ਇਸ ਵਿਆਹ 'ਚ ਮੌਜੂਦ ਰਹੇ ਅਤੇ ਇਸ ਵਿਆਹ 'ਚ ਨੱਚ ਗਾ ਕੇ ਖੂਬ ਇਨਜੁਆਏ ਕੀਤਾ ।

ਹੋਰ ਵੇਖੋ  :ਪਾਲੀਵੁੱਡ ਅਦਾਕਾਰਾ ਮੋਨਿਕਾ ਗਿੱਲ ਆਪਣੇ ਮੰਗੇਤਰ ਗੁਰਸ਼ਾਨ ਸਹੋਤਾ ਨਾਲ ਮੈਕਸੀਕੋ ਵਿੱਚ ਮਨਾ ਰਹੀ ਹੈ ਛੁੱਟੀਆਂ !

https://www.instagram.com/p/B2JXfLFlq4a/

ਇਸ ਮੌਕੇ ਵਿਆਹ ਵਾਲੀ ਜੋੜੀ ਨਾਲੋਂ ਜ਼ਿਆਦਾ ਇਸ ਜੋੜੀ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹੀਆਂ । ਦੱਸ ਦਈਏ ਕਿ ਮੋਨਿਕਾ ਗਿੱਲ ਦੀ ਕੁਝ ਮਹੀਨੇ ਪਹਿਲਾਂ ਹੀ ਗੁਰਸ਼ਾਨ ਸਹੋਤਾ ਦੇ ਨਾਲ ਮੰਗਣੀ ਹੋਈ ਹੈ । ਇਸ ਤੋਂ ਪਹਿਲਾਂ ਗੁਰਸ਼ਾਨ ਦੇ ਨਾਲ ਉਨ੍ਹਾਂ ਨੇ ਮੈਕਸੀਕੋ 'ਚ ਆਪਣਾ ਕਵਾਲਿਟੀ ਟਾਈਮ ਗੁਰਸ਼ਾਨ ਨਾਲ ਬਿਤਾਇਆ ਸੀ ਜਿਸ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਸਨ ।

https://www.instagram.com/p/B2KjHE6F8AU/

ਹੁਣ ਮੁੜ ਤੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਸਹੇਲੀ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

https://www.instagram.com/p/B2PLOUmlY0c/

ਇਸ ਦੇ ਨਾਲ ਹੀ ਇਹ ਵੀਡੀਓ ਵੀ ਸਾਂਝਾ ਕੀਤਾ ਜਿਸ 'ਚ ਦੋਵੇਂ ਨੱਚ-ਨੱਚ ਕੇ ਵਿਹੜਾ ਪੁੱਟਦੇ ਨਜ਼ਰ ਆ ਰਹੇ ਨੇ । ਦੱਸ ਦਈਏ ਕਿ ਅਦਾਕਾਰਾ ਮੋਨਿਕਾ ਗਿੱਲ ਅਦਾਕਾਰੀ ਦੇ ਨਾਲ-ਨਾਲ ਮਾਡਲਿੰਗ ਵੀ ਕਰਦੇ ਨੇ ਉਨ੍ਹਾਂ ਦੀ ਪਿੱਛੇ ਜਿਹੇ ਆਈ ਫ਼ਿਲਮ 'ਯਾਰਾ ਵੇ' ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network