ਜਦੋਂ ਇਸ ਅਦਾਕਾਰਾ ਨੇ ਸੱਸ ਨਾਲ ਗਿੱਧਾ ਪਾ ਕੇ ਪੁੱਟਿਆ ਵਿਹੜਾ,ਵੀਡੀਓ ਕੀਤਾ ਸਾਂਝਾ 

Written by  Shaminder   |  July 01st 2019 10:24 AM  |  Updated: July 01st 2019 10:24 AM

ਜਦੋਂ ਇਸ ਅਦਾਕਾਰਾ ਨੇ ਸੱਸ ਨਾਲ ਗਿੱਧਾ ਪਾ ਕੇ ਪੁੱਟਿਆ ਵਿਹੜਾ,ਵੀਡੀਓ ਕੀਤਾ ਸਾਂਝਾ 

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "Naun Sass Giddha Battle! ਜਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਮੋਨਿਕਾ ਗਿੱਲ ਨੇ ਕੀਤਾ ਹੈ ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਸੱਸ ਦੇ ਨਾਲ ਹੈ । ਦੱਸ ਦਈਏ ਕਿ ਮੋਨਿਕਾ ਗਿੱਲ ਦੀ ਕੁਝ ਸਮਾਂ ਪਹਿਲਾਂ ਹੀ ਗੁਰਸ਼ਾਨ ਸਹੋਤਾ ਦੇ ਨਾਲ ਮੰਗਣੀ ਹੋਈ ਹੈ ।

ਹੋਰ ਵੇਖੋ:ਇਸ ਤਰ੍ਹਾਂ ਪਾਲੀਵੁੱਡ ਵਿੱਚ ਹੋਈ ਸੀ ਮਾਡਲ ਮੋਨਿਕਾ ਗਿੱਲ ਦੀ ਐਂਟਰੀ

https://www.instagram.com/p/BzSNOgSFEt7/

ਇਸ ਮੰਗਣੀ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ । ਹੁਣ ਮੁੜ ਤੋਂ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹ ਆਪਣੀ ਸੱਸ ਦੇ ਨਾਲ ਨਜ਼ਰ ਆ ਰਹੀ ਹੈ ।

https://www.instagram.com/p/BzNI7BzlFmf/

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮੋਨਿਕਾ ਗਿੱਲ ਗਿੱਧਾ ਪਾ ਰਹੀ ਹੈ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਮੋਨਿਕਾ ਗਿੱਲ ਨੇ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਹਾਲ ਹੀ ਵਿੱਚ ਉਨ੍ਹਾਂ ਦੀ ਫ਼ਿਲਮ ਯਾਰਾ ਵੇ ਆਈ ਸੀ,ਜਿਸ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network