ਮੋਨਿਕਾ ਗਿੱਲ ਨੇ ਆਪਣੇ ਮਾਪਿਆਂ ਦੀ ਤਸਵੀਰ ਸਾਂਝੀ ਕਰਕੇ ਪਾਈ ਭਾਵੁਕ ਪੋਸਟ

Written by  Shaminder   |  June 22nd 2019 05:06 PM  |  Updated: June 22nd 2019 05:08 PM

ਮੋਨਿਕਾ ਗਿੱਲ ਨੇ ਆਪਣੇ ਮਾਪਿਆਂ ਦੀ ਤਸਵੀਰ ਸਾਂਝੀ ਕਰਕੇ ਪਾਈ ਭਾਵੁਕ ਪੋਸਟ

ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਇਹ ਮੇਰੇ ਮੰਮੀ ਅਤੇ ਡੈਡੀ ਹਨ ਜਿਸ ਪਲ ਮੈਨੂੰ ਯੂ.ਐੱਸ.ਏ 'ਚ ਜੇਤੂ ਐਲਾਨਿਆ ਗਿਆ ਸੀ । ਮਾਂ ਦੇ ਦੋਵੇਂ ਹੱਥ ਹਵਾ 'ਚ ਹਨ ਅਤੇ ਪਿਤਾ ਜੀ ਵੀ ਆਪਣਾ ਇੱਕ ਹੱਥ ਹਵਾ 'ਚ ਲਹਿਰਾ ਰਹੇ ਹਨ ,ਜਦਕਿ ਉਨ੍ਹਾਂ ਦਾ ਦੂਜੇ ਹੱਥ 'ਚ ਕੈਮਰਾ ਹੈ ।

ਹੋਰ ਵੇਖੋ:ਮੋਨਿਕਾ ਗਿੱਲ ਦੀ ਆਪਣੇ ਮੰਗੇਤਰ ਗੁਰਸ਼ਾਨ ਦੇ ਨਾਲ ਤਸਵੀਰ ਹੋਈ ਵਾਇਰਲ

https://www.instagram.com/p/BzAJL1aF6Zf/

ਦੋਨਾਂ ਦੀ ਇਹ ਤਸਵੀਰ ਵੇਖ ਕੇ ਮੇਰੇ ਦਿਲ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ।ਕਿਉਂਕਿ ਹਰ ਬੱਚਾ ਚਾਹੁੰਦਾ ਹੈ ਕਿ ਉਹ ਕੁਝ ਅਜਿਹਾ ਕਰਨ ਕਿ ਮਾਪੇ ਉਸ 'ਤੇ ਮਾਣ ਮਹਿਸੂਸ ਕਰਨ। ਮੈਂ ਖ਼ੁਦ ਨੂੰ ਬਹੁਤ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਆਪਣੇ ਮਾਪਿਆਂ ਨੂੰ ਅਜਿਹੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਵੇਖਣ ਨੂੰ ਮਿਲੀ ।

https://www.instagram.com/p/BzAIntOlUKM/

ਪ੍ਰਮਾਤਮਾ ਬਹੁਤ ਦਿਆਲੂ ਹੈ" ਮੋਨਿਕਾ ਗਿੱਲ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਯਾਰਾ ਵੇ ਉਨ੍ਹਾਂ ਦੀ ਹਾਲ ਹੀ ਵਿੱਚ ਆਈ ਫ਼ਿਲਮ ਸੀ ਜਿਸ 'ਚ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਸੀ । ਜਿਸ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/BywlVmhFj9g/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network