ਐਕਟ੍ਰੈੱਸ ਮੋਨਿਕਾ ਗਿੱਲ ਨੇ ਭਰਾ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ

written by Shaminder | October 29, 2020

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਭਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਰਾ ਦੇ ਬਚਪਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਦੁਨੀਆ ਦੇ ਸਭ ਤੋਂ ਸੋਹਣੇ ਮੁੰਡੇ ਦਾ ਅੱਜ ਜਨਮ ਦਿਨ ਹੈ ।

monica monica
ਤੇਰਾ ਹਰ ਸੁਫ਼ਨਾ ਸੱਚ ਹੋਵੇ । ਧੰਨਵਾਦ ਬਹੁਤ ਹੀ ਖੂਬਸੂਰਤ ਅਤੇ ਮੇਰੀ ਜ਼ਿੰਦਗੀ ‘ਚ ਸਕਰਾਤਮਕਤਾ ਭਰਨ ਲਈ ।ਮੈਂ ਉਨ੍ਹਾਂ ਦਿਨਾਂ ਨੂੰ ਬਹੁਤ ਹੀ ਮਿਸ ਕਰ ਰਹੀ ਹਾਂ ਜਦੋਂ ਤੂੂੰ ਬਹੁਤ ਹੀ ਛੋਟਾ ਬੱਚਾ ਹੁੰਦਾ ਸੀ ।ਹੁਣ ਤੂੰ ਜਵਾਨ ਹੋ ਚੁੱਕਿਆ ਹੈਂ ਅਤੇ ਸੋਹਣਾ ਵੀ । ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਨੇ ਦਾਦੀ ਨਾਲ ਪਾਇਆ ਗਿੱਧਾ, ਵੀਡੀਓ ਹੋ ਰਿਹਾ ਵਾਇਰਲ
monica gill with brother monica gill with brother
ਹੈਪੀ ਬਰਥਡੇ ਰੌਕ ਸਟਾਰ’।ਮੋਨਿਕਾ ਗਿੱਲ ਦੇ ਭਰਾ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ । ਮੋਨਿਕਾ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਬਤੌਰ ਮਾਡਲ ਕਈ ਗੀਤਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।
monica gill brother monica gill brother
ਉਨ੍ਹਾਂ ਨੇ ਫ਼ਿਲਮ ‘ਯਾਰਾ ਵੇ’ ‘ਚ ਕੰਮ ਕੀਤਾ ਹੈ ਅਤੇ ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like