ਐਕਟ੍ਰੈੱਸ ਮੋਨਿਕਾ ਗਿੱਲ ਨੇ ਮੰਗਣੀ ਦੇ ਦੋ ਸਾਲ ਪੂਰੇ ਹੋਣ ‘ਤੇ ਮੰਗੇਤਰ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

Written by  Shaminder   |  November 18th 2020 01:01 PM  |  Updated: November 18th 2020 01:01 PM

ਐਕਟ੍ਰੈੱਸ ਮੋਨਿਕਾ ਗਿੱਲ ਨੇ ਮੰਗਣੀ ਦੇ ਦੋ ਸਾਲ ਪੂਰੇ ਹੋਣ ‘ਤੇ ਮੰਗੇਤਰ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮੰਗੇਤਰ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਉਨ੍ਹਾਂ ਨੇ ਮੰਗਣੀ ਦੇ ਦੋ ਸਾਲ ਪੂਰੇ ਹੋਣ ‘ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਅੱਜ ਦੇ ਦਿਨ ਦੋ ਸਾਲ ਪਹਿਲਾਂ ਮੇਰਾ ਇਸ ਸੁਸਤ ਦੇ ਨਾਲ ਰਿਸ਼ਤਾ ਪੱਕਾ ਹੋਇਆ ਸੀ,ਬਹੁਤ ਲੰਮਾ ਸਮਾਂ ਹੋ ਗਿਆ’ ।

monica

ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਨੇ । ਦੱਸ ਦਈਏ ਕਿ ਮੋਨਿਕਾ ਗਿੱਲ ਨੇ ਗੁਰਸ਼ਾਨ ਸਹੋਤਾ ਦੇ ਨਾਲ ਮੰਗਣਾ ਕਰਵਾਇਆ ਹੋਇਆ ਹੈ ।

ਹੋਰ ਪੜ੍ਹੋ : ਐਕਟ੍ਰੈੱਸ ਮੋਨਿਕਾ ਗਿੱਲ ਨੇ ਭਰਾ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ

monica

ਉਹ ਆਪਣੇ ਮੰਗੇਤਰ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।ਮੋਨਿਕਾ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਫ਼ਿਲਮ ‘ਯਾਰਾ ਵੇ’ ਜੋ ਕਿ ਗਗਨ ਕੋਕਰੀ ਦੇ ਨਾਲ ਆਈ ਸੀ ਉਸ ਨੂੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ ।

monica

ਮੋਨਿਕਾ ਗਿੱਲ ਫ਼ਿਲਮਾਂ ਦੇ ਨਾਲ ਨਾਲ ਟੀਵੀ ਦੇ ਕਈ ਐਡ ਅਤੇ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਗਿੱਪੀ ਗਰੇਵਾਲ ਦੇ ਨਾਲ ਗੀਤ ‘ਆਸਕਰ ਦੇਂਦਾ ਤੇਰੇ ਲੱਕ ਨੂੰ’ ‘ਚ ਬਤੌਰ ਮਾਡਲ ਕੰਮ ਕੀਤਾ ਹੈ ।

 

View this post on Instagram

 

A post shared by Monica Gill (@monica_gill1)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network