ਬਾਲੀਵੁੱਡ ਅਦਾਕਾਰਾ ਮੌਸਮੀ ਚੈਟਰਜੀ ਦੀ ਧੀ ਪਾਇਲ ਦੀ ਮੌਤ, ਜਵਾਈ ’ਤੇ ਲਗਾਇਆ ਸੀ ਦੇਖਭਾਲ ਨਾ ਕਰਨ ਦਾ ਇਲਜ਼ਾਮ

Written by  Rupinder Kaler   |  December 13th 2019 12:32 PM  |  Updated: December 13th 2019 12:32 PM

ਬਾਲੀਵੁੱਡ ਅਦਾਕਾਰਾ ਮੌਸਮੀ ਚੈਟਰਜੀ ਦੀ ਧੀ ਪਾਇਲ ਦੀ ਮੌਤ, ਜਵਾਈ ’ਤੇ ਲਗਾਇਆ ਸੀ ਦੇਖਭਾਲ ਨਾ ਕਰਨ ਦਾ ਇਲਜ਼ਾਮ

ਬਾਲੀਵੁੱਡ ਅਦਾਕਾਰਾ ਮੌਸਮੀ ਚੈਟਰਜੀ ਦੀ ਬੇਟੀ ਪਾਇਲ ਦਾ ਦਿਹਾਂਤ ਹੋ ਗਿਆ ਹੈ । ਵੀਰਵਾਰ ਰਾਤ 2 ਵਜੇ ਪਾਇਲ ਨੇ ਆਖਰੀ ਸਾਹ ਲਿਆ । ਪਾਇਲ ਪਿਛਲੇ ਲੰਮੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੀ ਸੀ । ਇਸ ਬਿਮਾਰੀ ਕਰਕੇ ਉਹ ਅਕਸਰ ਹਸਪਤਾਲ ਵਿੱਚ ਦਾਖਿਲ ਹੁੰਦੀ ਸੀ । ਇਸ ਬਿਮਾਰੀ ਕਰਕੇ ਉਹ ਅਪ੍ਰੈਲ 2018 ਤੋਂ ਕੋਮਾ ਵਿੱਚ ਸੀ ਜਿਸ ਕਰਕੇ ਉਸ ਦੇ ਪਤੀ ਉਸ ਨੂੰ ਘਰ ਵਿੱਚ ਲੈ ਆਏ ਸਨ ।

ਇਸ ਸਭ ਦੇ ਚਲਦੇ ਮੌਸਮੀ ਚੈਟਰਜੀ ਨੇ ਆਪਣੇ ਜਵਾਈ ਤੇ ਉਸ ਦੀ ਧੀ ਪਾਇਲ ਦੀ ਠੀਕ ਤਰ੍ਹਾਂ ਦੇਖਭਾਲ ਨਾ ਕਰਨ ਦਾ ਵੀ ਇਲਜ਼ਾਮ ਵੀ ਲਗਾਇਆ ਸੀ । ਮੌਸਮੀ ਚੈਟਰਜੀ ਨੇ ਹਾਈ ਕੋਰਟ ਵਿੱਚ ਇੱਕ ਅਰਜੀ ਦਾਖਿਲ ਕਰਕੇ ਆਪਣੀ ਧੀ ਦੀ ਦੇਖਭਾਲ ਕਰਨ ਦੀ ਇਜਾਜ਼ਤ ਵੀ ਮੰਗੀ ਸੀ ।

ਇਸ ਅਰਜ਼ੀ ਵਿੱਚ ਮੌਸਮੀ ਚੈਟਰਜੀ ਨੇ ਇਲਜ਼ਾਮ ਲਗਾਇਆ ਸੀ ਕਿ ‘ਮੇਰੀ ਧੀ ਪਾਇਲ ਦੀ ਸਿਹਤ ਡਿੱਕੀ ਨਾਲ ਵਿਆਹ ਹੋਣ ਤੋਂ ਬਾਅਦ ਖਰਾਬ ਰਹਿਣ ਲੱਗੀ ਹੈ । ਉਹ ਅਕਸਰ ਹਸਪਤਾਲ ਵਿੱਚ ਦਾਖਿਲ ਰਹਿੰਦੀ ਹੈ ਪਰ ਉਹਨਾਂ ਦਾ ਜਵਾਈ ਪਾਇਲ ਦੇ ਬਿਮਾਰ ਹੋਣ ਦੇ ਬਾਵਜੂਦ ਉਹਨਾਂ ਨੂੰ ਪਾਇਲ ਨਾਲ ਮਿਲਣ ਨਹੀਂ ਦਿੰਦਾ’।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network