60 ਦੀ ਉਮਰ ਵਿੱਚ ਵੀ ਜ਼ਬਰਦਸਤ ਡਾਂਸ ਕਰਦੀ ਹੈ ਨੀਨਾ ਗੁਪਤਾ, ਪੰਜਾਬੀ ਗਾਣੇ ਤੇ ਜੱਸੀ ਗਿੱਲ ਨਾਲ ਪਾਇਆ ਭੰਗੜਾ 

written by Rupinder Kaler | July 09, 2019

ਅਦਾਕਾਰਾ ਨੀਨਾ ਗੁਪਤਾ ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਨੈਸ਼ਨਲ ਅਵਾਰਡ ਹਾਸਲ ਕਰਨ ਵਾਲੀ ਨੀਨਾ ਗੁਪਤਾ ਨੂੰ ਹਮੇਸ਼ਾ ਹੀ ਉਹਨਾਂ ਦੀ ਅਦਾਕਾਰੀ ਕਰਕੇ ਜਾਣਿਆ ਜਾਂਦਾ ਹੈ । ਨੀਨਾ ਦੀ ਉਮਰ ਲੱਗਪਗ 60 ਸਾਲ ਹੈ ਪਰ ਉਹਨਾਂ ਦਾ ਜੋਸ਼ ਅੱਜ ਵੀ ਓਨਾ ਹੀ ਹੈ । ਉਹਨਾਂ ਨੂੰ ਦੇਖ ਕੇ ਲਗਦਾ ਹੈ ਜਿਵੇ ਉਮਰ ਥਮ ਗਈ ਹੋਵੇ । ਇਸ ਉਮਰ ਵਿੱਚ ਵੀ ਨੀਨਾ ਕਮਾਲ ਦਾ ਡਾਂਸ ਕਰਦੀ ਹੈ । https://www.instagram.com/p/BzlCytKlVSN/ ਜਿਸ ਦੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਇਸ ਵੀਡੀਓ ਵਿੱਚ ਪੰਜਾਬੀ ਗਾਇਕ ਜੱਸੀ ਗਿੱਲ ਵੀ ਪੰਜਾਬੀ ਗਾਣੇ ਤੇ ਉਹਨਾਂ ਦੇ ਨਾਲ ਡਾਂਸ ਕਰ ਰਹੇ ਹਨ । ਡਾਂਸ ਦੇ ਨਾਲ ਨਾਲ ਇਸ ਵੀਡੀਓ ਵਿੱਚ ਜੱਸੀ ਗਿੱਲ ਤੇ ਨੀਨਾ ਦੀ ਫਨੀ ਕਮਿਸਟਰੀ ਵੀ ਖੂਬ ਜਚ ਰਹੀ ਹੈ । https://www.instagram.com/p/BznGaO0lNDg/ ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਨਾ ਗੁਪਤਾ ਬਧਾਈ ਹੋ ਫ਼ਿਲਮ ਵਿੱਚ ਨਜ਼ਰ ਆਈ ਸੀ । ਇਸ ਫ਼ਿਲਮ ਲਈ ਉਹਨਾਂ ਨੂੰ ਅਵਾਰਡ ਵੀ ਮਿਲਿਆ ਸੀ । ਇਸ ਤੋਂ ਬਾਅਦ ਉਹ ਫ਼ਿਲਮ ਮਿਊਜ਼ਿਕ ਟੀਚਰ ਵਿੱਚ ਵੀ ਦਿਖਾਈ ਦਿੱਤੀ ਸੀ । ਹੁਣ ਉਹ ਫ਼ਿਲਮ ਪੰਗਾ ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਵਿੱਚ ਜੱਸੀ ਗਿੱਲ ਦੇ ਨਾਲ ਰਿੱਚਾ ਚੱਡਾ ਵੀ ਨਜ਼ਰ ਆਵੇਗੀ । ਇਹ ਫ਼ਿਲਮ ਕੌਮੀ ਪੱਧਰ ਦੇ ਕਬੱਡੀ ਖਿਡਾਰੀ ਦੀ ਜ਼ਿੰਦਗੀ 'ਤੇ ਅਧਾਰਿਤ ਹੈ । https://www.instagram.com/p/BzQR7xfFb1c/  

0 Comments
0

You may also like