ਲੋਹੜੀ ਦੀਆਂ ਰੌਣਕਾਂ, ਅਦਾਕਾਰਾ ਨੀਰੂ ਬਾਜਵਾ ਨੇ ਵੀ ਪ੍ਰਸ਼ੰਸਕਾਂ ਨੂੰ ਦਿੱਤੀ ਲੋਹੜੀ ਦੀ ਵਧਾਈ

written by Shaminder | January 13, 2021

ਦੇਸ਼ ਭਰ ‘ਚ ਲੋਹੜੀ ਦੀਆਂ ਰੌਣਕਾਂ ਹਨ ।ਪੰਜਾਬ ‘ਚ ਵੀ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਉੱਥੇ ਹੀ ਸੈਲੀਬ੍ਰੇਟੀਜ਼ ਵੀ ਇਸ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਵੀ ਲੋਹੜੀ ਦੇ ਮੌਕੇ ‘ਤੇ ਵਧਾਈ ਦਿੱਤੀ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । lohri festival ਲੋਹੜੀ ਦਾ ਤਿਉਹਾਰ ਉੱਤਰ ਭਾਰਤ ‘ਚ ਬੜੇ ਹੀ ਚਾਅ ਦੇ ਨਾਲ ਮਨਾਇਆ ਜਾਂਦਾ ਹੈ । ਪਰ ਪੰਜਾਬ ‘ਚ ਇਸ ਤਿਉਹਾਰ ‘ਤੇ ਰੌਣਕ ਵੇਖਣ ਲਾਇਕ ਹੁੰਦੀ ਹੈ । ਹੋਰ ਪੜ੍ਹੋ : ਭੈਣਾਂ ਦੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਕੇ ਭਾਵੁਕ ਹੋਈ ਨੀਰੂ ਬਾਜਵਾ
neeru Bajwa ਇਸ ਦਿਨ ਬੱਚੇ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਘਰ ਘਰ ਜਾ ਕੇ ਲੋਹੜੀ ਮੰਗਦੇ ਹਨ, ਜਦੋਂਕਿ ਰਾਤ ਦੇ ਵੇਲੇ ਜਿਸ ਘਰ ‘ਚ ਲੋਹੜੀ ਹੁੰਦੀ ਹੈ ਉਸ ਘਰ ‘ਚ ਭੁੱਗਾ ਬਾਲਿਆ ਜਾਂਦਾ ਹੈ । neeru ਇਸ ਤਿਉਹਾਰ ਨੂੰ ਲੋਕ ਨੱਚ ਗਾ ਕੇ ਮਨਾਉਂਦੇ ਹਨ । ਨੀਰੂ ਬਾਜਵਾ ਨੇ ਵੀ ਸਮੂਹ ਪੰਜਾਬੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਸਭ ਲਈ ਇਸ ਤਿਉਹਾਰ ਦੇ ਮੌਕੇ ਖੁਸ਼ੀਆਂ ਖੇੜਿਆਂ ਦੀ ਕਾਮਨਾ ਕੀਤੀ ਹੈ ।

 
View this post on Instagram
 

A post shared by Neeru Bajwa (@neerubajwa)

 

0 Comments
0

You may also like