ਬੱਚਿਆਂ ਨਾਲ ਬੱਚੀ ਬਣੀ ਨੀਰੂ ਬਾਜਵਾ,ਧੀ ਨਾਲ ਇਸ ਤਰ੍ਹਾਂ ਕੀਤੀ ਮਸਤੀ,ਵੀਡੀਓ ਕੀਤਾ ਸਾਂਝਾ

Written by  Shaminder   |  November 15th 2019 11:24 AM  |  Updated: November 15th 2019 11:24 AM

ਬੱਚਿਆਂ ਨਾਲ ਬੱਚੀ ਬਣੀ ਨੀਰੂ ਬਾਜਵਾ,ਧੀ ਨਾਲ ਇਸ ਤਰ੍ਹਾਂ ਕੀਤੀ ਮਸਤੀ,ਵੀਡੀਓ ਕੀਤਾ ਸਾਂਝਾ

ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਧੀ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਆਪਣੀ ਧੀ ਦੇ ਨਾਲ ਝੁਲੇ 'ਚ ਬੈਠੀ ਹੋਈ ਹੈ ਅਤੇ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਇਹ ਵੀਡੀਓ ਉਨ੍ਹਾਂ ਨੇ ਬੀਤੇ ਦਿਨ ਬਾਲ ਦਿਹਾੜੇ ਦੇ ਮੌਕੇ ਤੇ ਸਾਂਝੀ ਕੀਤੀ ਸੀ ।

ਹੋਰ ਵੇਖੋ:ਲੋਕਾਂ ਨੇ ਨੀਰੂ ਬਾਜਵਾ ਦੇ ਪਿਤਾ ਨੂੰ ਕਿਹਾ ਸੀ ਕੁੜੀਆਂ ਨਹੀਂ ਕਰਦੀਆਂ ਕੰਮ, ਪਰ ਪਿਤਾ ਨੇ ਇੰਝ ਦਿੱਤਾ ਸੀ ਸਾਥ, ਦੇਖੋ ਵੀਡੀਓ

https://www.instagram.com/p/B42avESBI9a/

ਨੀਰੂ ਬਾਜਵਾ ਆਪਣੀ ਧੀ ਨਾਲ ਅਕਸਰ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ਅਤੇ ਹੁਣ ਜਲਦ ਹੀ ਉਹ ਗੁੱਡ ਨਿਊਜ਼ ਦੇਣ ਜਾ ਰਹੇ ਨੇ । ਦਰਅਸਲ ਉਹ ਜਲਦ ਹੀ ਟਵਿੱਨਸ ਬੱਚਿਆਂ ਨੂੰ ਜਨਮ ਦੇਣਗੇ ਅਤੇ ਆਪਣੀ ਪ੍ਰੈਗਨੇਂਸੀ ਦਾ ਖੁਲਾਸਾ ਉਨ੍ਹਾਂ ਨੇ ਬੀਤੇ ਦਿਨੀਂ ਕੀਤਾ ਸੀ ।

https://www.instagram.com/p/B409i8DhcZk/

ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਪਿਛਲੇ ਦਿਨੀਂ ਉਨ੍ਹਾਂ ਨਾਲ ਆਈ 'ਛੜਾ' ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

https://www.instagram.com/p/B4q2vESBI_w/

ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਵਧੀਆ ਬਿਜਨੇਸ ਕੀਤਾ ਸੀ ਅਤੇ ਤੋਂ ਇਲਾਵਾ ਜੱਟ ਐਂਡ ਜੂਲੀਅਟ 'ਚ ਵੀ ਇਸ ਜੋੜੀ ਨੇ ਕਾਫੀ ਚਰਚਾ ਖੱਟੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network