ਨੀਰੂ ਬਾਜਵਾ ਨੇ ਪੁਰਾਣੀਆਂ ਯਾਦਾਂ ਕੀਤੀਆਂ ਸਾਂਝੀਆਂ,ਲਿਖਿਆ ਇਹ ਖ਼ਾਸ ਸੰਦੇਸ਼ By Shaminder 28 Aug 2019 | Updated On 28 Aug 2019 13:01 IST in Punjabi Buzz Celebrities Special New Update Advertisment ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜੋ ਕਿ ਕਾਫੀ ਪੁਰਾਣੀ ਹੈ ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਕਿ "ਇਹ ਤਸਵੀਰ ਉਨ੍ਹਾਂ ਦੇ ਜੱਦੀ ਘਰ ਬਠਿੰਡਾ ਦੀ ਹੈ । ਜਿਸ ‘ਚ ਉਨ੍ਹਾਂ ਦੇ ਪਿਤਾ ਅਤੇ ਤਾਇਆ ਜੀ ਨਜ਼ਰ ਆ ਰਹੇ ਹਨ ।ਉਨ੍ਹਾਂ ਅੱਗੇ ਲਿਖਿਆ ਕਿ ਇਹ ਬਹੁਤ ਹੀ ਖ਼ੂਬਸੂਰਤ ਯਾਦਾਂ ਹਨ ਉਨ੍ਹਾਂ ਦਿਨਾਂ ਦੀਆਂ"।ਨੀਰੂ ਬਾਜਵਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਚ ਉਨ੍ਹਾਂ ਦੇ ਪਿਤਾ ਅਤੇ ਤਾਇਆ ਜੀ ਨਜ਼ਰ ਆ ਰਹੇ ਹਨ । ਹੋਰ ਵੇਖੋ:ਨੀਰੂ ਬਾਜਵਾ ਨੂੰ ਇਹ ਗੀਤ ਹੈ ਬੇਹੱਦ ਪਸੰਦ ,ਆਪਣੀ ਧੀ ਨਾਲ ਇਸ ਗੀਤ ‘ਤੇ ਕੀਤੀ ਮਸਤੀ,ਵੀਡੀਓ ਕੀਤਾ ਸਾਂਝਾ Advertismenthttps://www.instagram.com/p/B1sKMdKhZRe/ ਇਸ ਤਸਵੀਰ ‘ਤੇ ਅਦਾਕਾਰਾ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ਅਤੇ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ‘ਚ ਹੀ ਆਈ ਉਨ੍ਹਾਂ ਦੀ ਛੜਾ ਫ਼ਿਲਮ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਅਤੇ ਇਸ ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਵੀ ਚੰਗਾ ਬਿਜਨੇਸ ਕੀਤਾ ਹੈ । ਨੀਰੂ ਬਾਜਵਾ ਪਾਲੀਵੁੱਡ ਦੀ ਟਾਪ ਦੀਆਂ ਹੀਰੋਇਨਾਂ ਵਿੱਚ ਸ਼ੁਮਾਰ ਹੁੰਦੀ ਹੈ । https://www.instagram.com/p/B1pJeRdB5Zr/ ਛੋਟੇ ਪਰਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੀਰੂ ਬਾਜਵਾ ਨੇ ਮਨਮੋਹਨ ਸਿੰਘ ਦੀ ਫਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਰਾਹੀਂ ਪਾਲੀਵੁੱਡ ਵਿੱਚ ਐਂਟਰੀ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਕੀਤੀਆਂ ਤੇ ਅੱਜ ਉਹ ਪੰਜਾਬੀ ਇੰਡਸਟਰੀ ਦੀ ਟਾਪ ਦੀ ਹੀਰੋਇਨ ਹੈ ।ਨੀਰੂ ਦੇ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ 20 ਅਕਤੂਬਰ, 1980 ਨੂੰ ਜਨਮੀ ਨੀਰੂ ਦੇ ਪਿਤਾ ਬਠਿੰਡਾ ਨਾਲ ਸਬੰਧ ਰੱਖਦੇ ਹਨ । https://www.instagram.com/p/B1JhUNmhxwg/ #pollywood #neeru-bajwa #actress Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article