ਅਦਾਕਾਰਾ ਨੀਤੀ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਹੋਈਆਂ ਵਾਇਰਲ

written by Shaminder | October 07, 2020

ਅਦਾਕਾਰਾ ਨੀਤੀ  ਦੇ  ਵਿਆਹ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।ਇਨ੍ਹਾਂ ਤਸਵੀਰਾਂ ‘ਚ ਉਹ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਕੁਝ ਤਸਵੀਰਾਂ ਗਾਨਾ ਖੇਡਦਿਆਂ ਦੀਆਂ ਹਨ ਜਦੋਂਕਿ ਕੁਝ ਡੋਲੀ ਤੁਰਨ ਦੇ ਸਮੇਂ ਦੀਆਂ ਹਨ । ਤਸਵੀਰਾਂ ‘ਚ ਇਹ ਜੋੜੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ ।

niti niti

ਬੀਤੇ ਦਿਨ ਨੀਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਬਹੁਤ ਹੀ ਖੂਬਸੂਰਤ ਕੈਪਸ਼ਨ ਲਿਖਿਆ ਸੀ ।ਜਿਸ ‘ਚ ਉਨ੍ਹਾਂ ਨੇ ਨੀਤੀ ਤੋਂ ਲੈ ਕੇ ਮਿਸਿਜ਼ ਨੀਤੀ ਪ੍ਰੀਕਸ਼ਤ ਬਾਵਾ ਬਣਨ ਦੇ ਸਫ਼ਰ ਬਾਰੇ ਦੱਸਿਆ ਸੀ ।

ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਨੇ ਦਾਦੀ ਨਾਲ ਪਾਇਆ ਗਿੱਧਾ, ਵੀਡੀਓ ਹੋ ਰਿਹਾ ਵਾਇਰਲ

niti niti

, ‘ਮਿਸ ਤੋਂ ਮਿਸਿਜ਼ ਬਣਨ ਦੀ ਮੇਰੀ ਯਾਤਰਾ ਪੂਰੀ ਹੋਈ । ਮੈਂ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ 13 ਅਗਸਤ ਨੂੰ ਪਰੀਕਸ਼ਿਤ ਨਾਲ ਵਿਆਹ ਕਰਵਾ ਲਿਆ । ਕੋਰੋਨਾ ਕਾਲ ਦੌਰਾਨ ਅਸੀਂ ਇੱਕ ਛੋਟੇ, ਸ਼ਾਂਤ ਅਤੇ ਨਿਜੀ ਸਮਾਰੋਹ ਵਿੱਚ ਆਪਣੇ ਮਾਪਿਆਂ ਦੀ ਮੌਜੂਦਗੀ ‘ਚ ਵਿਆਹ ਕਰਵਾ ਲਿਆ ਸੀ ।

niti niti

ਹੁਣ ਮੈਂ ਉੱਚੀ ਆਵਾਜ਼ ਵਿਚ ਕਹਿ ਸਕਦੀ ਹਾਂ- ਹੈਲੋ, ਪਤੀ ਦੇਵ । 2020 ‘ਚ ਮੈਂ ਆਪਣੀ ਨਿੱਜੀ ਖੁਸ਼ੀ ਨੂੰ ਪ੍ਰਾਪਤ ਕਰ ਰਹੀ ਹਾਂ । ਇਹ ਸਭ ਦੱਸਣ ਵਿੱਚ ਦੇਰੀ ਹੋਈ ਕਿਉਂਕਿ ਅਸੀਂ ਸੋਚ ਰਹੇ ਸੀ ਕਿ ਕੋਵਿਡ ਮਹਾਂਮਾਰੀ ਦੇ ਅੰਤ ਤੋਂ ਬਾਅਦ ਅਸੀਂ ਇਸ ਨੂੰ ਵੱਡੇ ਤਰੀਕੇ ਨਾਲ ਮਨਾਵਾਂਗੇ, ਪਰ ਹੁਣ ਅਸੀਂ ਬਿਹਤਰ 2021 ਦੀ ਉਮੀਦ ਕਰ ਰਹੇ ਹਾਂ’ ।

 

 

You may also like