ਅਦਾਕਾਰਾ ਨੁਪੂਰ ਸੈਨਨ ਦਾ ਪਿਤਾ ਨਾਲ ਡਾਂਸ ਵੀਡੀਓ ਵਾਇਰਲ, ਸੋਸ਼ਲ ਮੀਡੀਆ ‘ਤੇ ਛਾਇਆ

Written by  Shaminder   |  July 14th 2020 03:20 PM  |  Updated: July 14th 2020 03:20 PM

ਅਦਾਕਾਰਾ ਨੁਪੂਰ ਸੈਨਨ ਦਾ ਪਿਤਾ ਨਾਲ ਡਾਂਸ ਵੀਡੀਓ ਵਾਇਰਲ, ਸੋਸ਼ਲ ਮੀਡੀਆ ‘ਤੇ ਛਾਇਆ

ਅਦਾਕਾਰਾ ਨੁਪੂਰ ਸੈਨਨ ਦਾ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਸ ਦੇ ਨਾਲ ਉਸ ਦਾ ਕੋਈ ਦੋਸਤ ਨਹੀਂ ਬਲਕਿ ਡਾਂਸ ਮੂਵਸ ‘ਚ ਸਾਥ ਦੇ ਰਹੇ ਹਨ ਉਨ੍ਹਾਂ ਦੇ ਪਿਤਾ । ਪਿਉ ਧੀ ਦੇ ਡਾਂਸ ਦੇ ਇਸ ਵੀਡੀਓ ਨੂੰ ਨੁਪੂਰ ਦੇ ਫੈਨਸ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਅਦਾਕਾਰਾ ਆਪਣੇ ਪਿਤਾ ਦੇ ਹੱਥਾਂ ਨੂੰ ਫੜ ਕੇ ਸੁਰ ਤਾਲ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਡਾਂਸ ਕਰ ਰਹੀ ਹੈ ।

https://www.instagram.com/p/CCkkl88nJFk/

ਇਸ ਵੀਡੀਓ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ਅਤੇ ਇੱਕ ਬਹੁਤ ਹੀ ਖੂਬਸੂਰਤ ਜਿਹੀ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਇਹ ਮੇਰੇ ਪੂਜਨੀਕ ਪਿਤਾ ਹਨ ।

https://www.instagram.com/p/CCdrwkQn4Wy/

ਜਿਨ੍ਹਾਂ ਨੂੰ ਡਾਂਸ ਕਰਨਾ ਬਹੁਤ ਪਸੰਦ ਹੈ ਅਤੇ ਦੂਜੇ ਪਾਸੇ ਉਹ ਛੋਟੀ ਜਿਹੀ ਕੁੜੀ ਹੈ ਜੋ ਆਪਣੇ ਬਚਪਨ ਦੇ ਹੀਰੋ ਨਾਲ ਡਾਂਸ ਕਰ ਰਹੀ ਹੈ’ । ਦੱਸ ਦਈਏ ਕਿ ਨੁਪੂਰ ਬੀ ਪਰਾਕ ਵੱਲੋਂ ਗਾਏ ਗੀਤ ‘ਫ਼ਿਲਹਾਲ’ ‘ਚ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਏ ਸਨ । ਜਿਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।

https://www.instagram.com/p/CBst1YYnT8p/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network