ਅਦਾਕਾਰਾ ਨੁਸਰਤ ਜਹਾਂ ਨੇ ਗਰੀਬਾਂ ਨੂੰ ਵੰਡੇ ਕੰਬਲ,ਵੀਡੀਓ ਸਾਂਝਾ ਕਰਨ 'ਤੇ ਹੋਈ ਟਰੋਲ

Written by  Shaminder   |  December 24th 2019 05:22 PM  |  Updated: December 24th 2019 05:22 PM

ਅਦਾਕਾਰਾ ਨੁਸਰਤ ਜਹਾਂ ਨੇ ਗਰੀਬਾਂ ਨੂੰ ਵੰਡੇ ਕੰਬਲ,ਵੀਡੀਓ ਸਾਂਝਾ ਕਰਨ 'ਤੇ ਹੋਈ ਟਰੋਲ

ਅਦਾਕਾਰਾ ਨੁਸਰਤ ਜਹਾਂ ਨੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਰਾਤ ਦੇ ਸਮੇਂ ਕੰਬਲ ਵੰਡੇ ।ਉਨ੍ਹਾਂ ਨੇ ਇਸ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਿਸ 'ਚ ਨੁਸਰਤ ਅਤੇ ਉਨ੍ਹਾਂ ਦੇ ਪਤੀ ਨਿਖਿਲ ਜੈਨ ਕੰਬਲ ਵੰਡਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਅੱਜ ਇਨ੍ਹਾਂ ਹੀਰੋਇਨਾਂ ਦਾ ਹੈ ਪਹਿਲਾ ਕਰਵਾ ਚੌਥ,ਇੱਕ ਦੇ ਵਿਆਹ ਨੂੰ ਲੈ ਕੇ ਹੋਇਆ ਸੀ ਵਿਵਾਦ

https://www.instagram.com/p/B6Xb8g_n8FP/

ਨੁਸਰਤ ਨੇ ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ 'ਹਰ ਤਿਉਹਾਰ ਆਪਣੇ ਨਾਲ ਖੁਸ਼ੀਆਂ ਲੈ ਕੇ ਆਉਂਦਾ ਹੈ,ਸਭ ਨੂੰ ਆਪਣੇ ਪਿਆਰ ਨਾਲ ਬੰਨੀ ਰੱਖੋ,ਵੰਚਿਤਾਂ ਤੋਂ ਲੈ ਕੇ ਸੈਕਸ ਵਰਕਰਸ ਤੱਕ ਹਰ ਕੋਈ ਖੁਸ਼ੀ ਦਾ ਹੱਕਦਾਰ ਹੈ, ਦਿਆਲੂਤਾ ਮੁਫ਼ਤ ਹੈ,ਇਸ ਲਈ ਇਸ ਨੁੰ ਹਰ ਜਗ੍ਹਾ ਫੈਲਾਓ ।ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਵੇਖ ਕੇ ਯੂਜ਼ਰਸ ਆਪੋ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ ।

https://www.instagram.com/p/B6N0cVlnBkw/

ਕੋਈ ਨੁਸਰਤ ਦੀ ਇਸ ਪਹਿਲ ਦੀ ਤਾਰੀਫ ਕਰਦਾ ਹੋਇਆ ਉਨ੍ਹਾਂ ਨੂੰ ਦੁਆ ਦੇ ਰਿਹਾ ਹੈ aਤੇ ਕੋਈ ਕੰਬਲ ਵੰਡਣ ਦੌਰਾਨ ਵੀਡੀਓ ਬਣਾਏ ਜਾਣ ਤੋਂ ਨਰਾਜ਼ ਹੋ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦਾ ਨਜ਼ਰ ਆਇਆ ।

https://www.instagram.com/p/B3ewpOBncU9/

ਦੱਸ ਦਈਏ ਕਿ ਨੁਸਰਤ ਜਹਾਂ ਨੇ ਨਿਖਿਲ ਜੈਨ ਨਾਲ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ ਅਤੇ ਆਪਣੇ ਵਿਆਹ ਕਾਰਨ ਵੀ ਉਹ ਕਾਫੀ ਸੁਰਖੀਆਂ 'ਚ ਰਹੇ ਸਨ ।

https://www.instagram.com/p/B3cjplyH82p/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network