Advertisment

ਕਿਸਾਨਾਂ ਖਿਲਾਫ ਬੋਲਣ ਵਾਲੀ ਅਦਾਕਾਰਾ ਪਾਇਲ ਰੋਹਤਗੀ ਇੱਕ ਵਾਰ ਫਿਰ ਆਈ ਵਿਵਾਦਾਂ ਵਿੱਚ

author-image
By Rupinder Kaler
New Update
ਕਿਸਾਨਾਂ ਖਿਲਾਫ ਬੋਲਣ ਵਾਲੀ ਅਦਾਕਾਰਾ ਪਾਇਲ ਰੋਹਤਗੀ ਇੱਕ ਵਾਰ ਫਿਰ ਆਈ ਵਿਵਾਦਾਂ ਵਿੱਚ
Advertisment
ਅਦਾਕਾਰਾ ਪਾਇਲ ਰੋਹਤਗੀ (Payal Rohatgi) ਨਵੀਂ ਮੁਸੀਬਤ ਵਿੱਚ ਫਸ ਗਈ ਹੈ। ਅਦਾਕਾਰਾ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਉਸ ਦੇ ਖਿਲਾਫ ਪੁਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਏਐੱਨਆਈ ਦੇ ਅਨੁਸਾਰ, ਪਾਇਲ ਰੋਹਤਗੀ (Payal Rohatgi) ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਮਹਾਤਮਾ ਗਾਂਧੀ (Mahatma Gandhi), ਜਵਾਹਰ ਲਾਲ ਨਹਿਰੂ  (Jawaharlal Nehru), ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਸੀ । publive-image Pic Courtesy: Instagram   ਹੋਰ ਪੜ੍ਹੋ :
Advertisment
ਗਾਇਕ ਐਲੀ ਮਾਂਗਟ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਹ ਕੰਮ ਕਰਕੇ ਬਨਾਉਣ ਜਾ ਰਹੇ ਹਨ ਨਵਾਂ ਰਿਕਾਰਡ publive-image Pic Courtesy: Instagram   ਜਿਸ ਤੋਂ ਬਾਅਦ ਆਈਪੀਸੀ ਦੀ ਧਾਰਾ 153 (ਏ), 500, 505 (2) ਅਤੇ 34 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ । ਇਹ ਕੇਸ ਪੁਣੇ ਜ਼ਿਲ੍ਹਾ ਕਾਂਗਰਸ ਦੀ ਜਨਰਲ ਸਕੱਤਰ ਸੰਗੀਤਾ ਤਿਵਾੜੀ ਨੇ ਦਰਜ ਕਰਵਾਇਆ ਹੈ । ਪੁਲਿਸ ਨੂੰ ਮਿਲੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪਾਇਲ ਰੋਹਤਗੀ (Payal Rohatgi) ਨੇ ਮਹਾਤਮਾ ਗਾਂਧੀ (Mahatma Gandhi), ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ (Jawaharlal Nehru), ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਅਪਮਾਨਜਨਕ ਵੀਡੀਓ ਬਣਾਇਆ । publive-image Pic Courtesy: Instagram   ਇਸ ਵੀਡੀਓ  ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਗਏ ਵੀਡੀਓ ਵਿਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਦੋ ਭਾਈਚਾਰਿਆਂ ਵਿਚ ਨਫਰਤ ਪੈਦਾ ਕਰ ਸਕਦੀਆਂ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment