ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਪਰਿਵਾਰ ਵੀ ਪੱਬਾਂ ਭਾਰ ,ਵੇਖੋ ਵੀਡਿਓ

Written by  Shaminder   |  November 29th 2018 11:38 AM  |  Updated: November 29th 2018 11:38 AM

ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਪਰਿਵਾਰ ਵੀ ਪੱਬਾਂ ਭਾਰ ,ਵੇਖੋ ਵੀਡਿਓ

ਪ੍ਰਿਯੰਕਾ ਚੋਪੜਾ ਜੋਧਪੁਰ ਪਹੁੰਚ ਚੁੱਕੀ ਹੈ ਅਤੇ ਉਸ ਦੇ ਨਾਲ ਹੀ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਅਤੇ ਮਿੱਤਰ ਵੀ ਵਿਆਹ ਲਈ ਰਵਾਨਾ ਹੋ ਚੁੱਕੇ ਨੇ। ਪਰਿਵਾਰ ਦੇ ਜੀਅ ਵੀ ਪਹੁੰਚ ਰਹੇ ਨੇ ਅਤੇ ਪਰਨੀਤੀ ਚੋਪੜਾ ਵੀ ਆਪਣੀ ਭੈਣ ਦੇ ਵਿਆਹ ਲਈ ਜੋਧਪੁਰ ਪਹੁੰਚ ਚੁੱਕੀ ਹੈ । ਪਰਨੀਤੀ ਚੋਪੜਾ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਨੇ ।

ਹੋਰ ਵੇਖੋ: ਸ਼ਾਹਿਦ ਦੇ ਭਰਾ ਇਸ਼ਾਂਤ ਖੱਟੜ ਦੀ ਇਸ ਵੀਡਿਓ ਨੂੰ ਦੇਖ ਕੇ ਕੋਈ ਵੀ ਨੱਚਣ ਲਈ ਮਜ਼ਬੂਰ ਹੋ ਜਾਵੇ, ਦੇਖੋ ਵੀਡਿਓ

https://www.instagram.com/p/Bqv_kRzDtqL/

ਜਿਨ੍ਹਾਂ 'ਚ ਉਹ ਪ੍ਰਿਯੰਕਾ ਚੋਪੜਾ ਦੇ ਵਿਆਹ ਲਈ ਏਅਰਪੋਰਟ 'ਤੇ ਵੇਖੀ ਗਈ । ਪਰਨੀਤੀ ਚੋਪੜਾ ਵੀ ਆਪਣੀ ਭੈਣ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਆਪਣੀ ਭੈਣ ਪ੍ਰਿਯੰਕਾ ਚੋਪੜਾ ਦੇ ਵਿਆਹ ਨੂੰ ਲੈ ਕੇ ਕਿੰਨੀ ਉਤਸ਼ਾਹਿਤ ਹੈ ।

ਹੋਰ ਵੇਖੋ: ਪੀਟੀਸੀ ਪੰਜਾਬੀ ‘ਤੇ ਚੱਲੇਗੀ ‘ਦਾ ਡਾਈਵੋਰਸੀ ਪਾਰਟੀ’ ਵੇਖਣਾ ਨਾ ਭੁੱਲਣਾ

https://www.instagram.com/p/Bqv6JzUDk5_/

ਪੂਰਾ ਪਰਿਵਾਰ ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਬੇਹੱਦ ਖੁਸ਼ ਹੈ ਅਤੇ ਖੁਸ਼ੀ ਦੇ ਇਹ ਭਾਵ ਸਭ ਦੇ ਚਿਹਰਿਆਂ 'ਤੇ ਸਾਫ ਝਲਕ ਰਹੇ ਨੇ । ਤੁਸੀਂ ਵੀ ਵੇਖੋ ਪ੍ਰਿਯੰਕਾ ਦੇ ਪਰਿਵਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ । ਤੁਹਾਨੂੰ ਦੱਸ ਦਈਏ ਕਿ ਅੱਜ ਹੀ ਪ੍ਰਿਯੰਕਾ ਦਾ ਪਰਿਵਾਰ ਅਤੇ ਸਹੁਰਾ ਪਰਿਵਾਰ ਵਿਆਹ ਲਈ ਜੋਧਪੁਰ ਪਹੁੰਚ ਚੁੱਕਿਆ ਹੈ ।ਇਹ ਜੋੜੀ ਜਲਦ ਹੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੀ ਹੈ ।

priyanka chopra priyanka chopra


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network