ਅਦਾਕਾਰਾ ਰਕੁਲਪ੍ਰੀਤ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ, ਅਦਾਕਾਰਾ ਨੇ ਖੁਦ ਸ਼ੇਅਰ ਕੀਤੀ ਜਾਣਕਾਰੀ

written by Shaminder | December 22, 2020

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ । ਹਾਲਾਂਕਿ ਬਹੁਤੇ ਮਰੀਜ਼ ਹੁਣ ਠੀਕ ਵੀ ਹੋ ਰਹੇ ਨੇ। ਹੁਣ ਤੱਕ ਇਸ ਵਾਇਰਸ ਦੀ ਲਪੇਟ ‘ਚ ਕਈ ਸੈਲੀਬ੍ਰੇਟੀਜ਼ ਵੀ ਆ ਚੁੱਕੇ ਹਨ । ਅਦਾਕਾਰਾ ਰਕੁਲਪ੍ਰੀਤ ਵੀ ਇਸ ਵਾਇਰਸ ਦੀ ਸ਼ਿਕਾਰ ਹੋ ਗਈ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ । Rakulpreet singh ਅਦਾਕਾਰਾ ਰਕੁਲਪ੍ਰੀਤ ਸਿੰਘ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਰਕੁਲ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਕੋਰੋਨਾ ਟੈਸਟ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਹੋਰ ਪੜ੍ਹੋ : ਡਰੱਗ ਕੇਸ ‘ਚ ਸੰਮਨ ਦੇ ਬਾਵਜੂਦ ਨਹੀਂ ਪਹੁੰਚੀ ਰਕੁਲਪ੍ਰੀਤ, ਸੰਮਨ ਨਾ ਮਿਲਣ ਦੀ ਆਖੀ ਸੀ ਗੱਲ
Rakulpreet singh ਇਸ ਦੇ ਨਾਲ ਰਕੁਲਪ੍ਰੀਤ ਸਿੰਘ ਨੇ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ। Rakul-Preet ਰਕੁਲਪ੍ਰੀਤ ਸਿੰਘ ਨੇ ਪੋਸਟ ਕੀਤਾ, "ਮੈਂ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਕੋਰੋਨਾ ਹੋ ਗਿਆ ਹੈ। ਮੈਂ ਆਪਣੇ ਆਪ ਨੂੰ ਕਵਾਰੰਟੀਨ ਕਰ ਦਿੱਤਾ ਹੈ, ਮੈਂ ਠੀਕ ਹਾਂ। ਮੈਂ ਆਰਾਮ ਕਰ ਰਹੀ ਹਾਂ ਤਾਂ ਜੋ ਸ਼ੂਟ 'ਤੇ ਵਾਪਸ ਆ ਸਕਾਂ। ਮੇਰੀ ਰਿਕੁਐਸਟ ਹੈ ਕਿ ਉਹ ਸਾਰੇ ਜੋ ਮੇਰੇ ਸੰਪਰਕ 'ਚ ਆਏ ਸੀ, ਆਪਣਾ ਟੈਸਟ ਕਰਵਾਉਣ।" ਜਿਵੇਂ ਹੀ ਰਕੂਲ ਨੇ ਇਸ ਦੀ ਪੋਸਟ ਪਾਈ, ਉਸ ਦੇ ਫੈਨਸ ਨੇ ਉਸ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ।

 
View this post on Instagram
 

A post shared by Rakul Singh (@rakulpreet)

0 Comments
0

You may also like