Advertisment

ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਦੀ ਸਿਹਤ 'ਚ ਹੋਇਆ ਸੁਧਾਰ,ਬੀਮਾਰੀ ਕਾਰਨ ਕਰੀਅਰ ਹੋ ਗਿਆ ਸੀ ਤਬਾਹ  

author-image
By Shaminder
New Update
ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਦੀ ਸਿਹਤ 'ਚ ਹੋਇਆ ਸੁਧਾਰ,ਬੀਮਾਰੀ ਕਾਰਨ ਕਰੀਅਰ ਹੋ ਗਿਆ ਸੀ ਤਬਾਹ  
Advertisment
ਰਸ਼ਮੀ ਦੇਸਾਈ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸੋਰਾਇਸਿਸ ਨਾਂਅ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਸੀ ।ਪਰ ਹੁਣ ਲੱਗਦਾ ਹੈ ਕਿ ਉਹ ਇਸ ਬੀਮਾਰੀ ਤੋਂ ਉੱਭਰ ਚੁੱਕੀ ਹੈ ਅਤੇ ਜਲਦ ਹੀ ਇੱਕ ਸ਼ੋਅ 'ਚ ਨਜ਼ਰ ਆਵੇਗੀ । ਜੀ ਹਾਂ ਅਤੇ ਖ਼ਬਰਾਂ ਇਹ ਵੀ ਹਨ ਕਿ ਉਹ ਇਸ ਸ਼ੋਅ 'ਚ ਆਪਣੇ ਦੋਸਤ ਅਰਹਾਨ ਖ਼ਾਨ  ਨਾਲ ਵਿਆਹ ਵੀ ਰਚਾਏਗੀ । ਹੋਰ ਵੇਖੋ  :ਇੱਕ ਗੰਭੀਰ ਬੀਮਾਰੀ ਨੇ ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਦੀ ਜ਼ਿੰਦਗੀ ਕੀਤੀ ਤਬਾਹ,ਕਰੀਅਰ ਵੀ ਹੋਇਆ ਚੌਪਟ
Advertisment
https://www.instagram.com/p/BZq0XcxglG0/ ਰਸ਼ਮੀ ਦੇਸਾਈ ਦੇ ਪ੍ਰਸ਼ੰਸਕਾਂ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਦੱਸ ਦਈਏ ਕਿ ਇੱਕ ਨਿੱਜੀ ਟੀਵੀ ਚੈਨਲ 'ਤੇ ਆਉਣ ਵਾਲੇ 'ਉਤਰਨ' ਨਾਂਅ ਦੇ ਲੜੀਵਾਰ 'ਚ ਰਸ਼ਮੀ ਦੇਸਾਈ ਨੇ ਆਪਣੀ ਅਦਾਕਾਰੀ ਨਾਲ ਖ਼ਾਸ ਜਗ੍ਹਾ ਬਣਾਈ ਸੀ ਅਤੇ ਇਹ ਸੀਰੀਅਲ ਕਾਫੀ ਮਸ਼ਹੂਰ ਹੋਇਆ ਸੀ । https://www.instagram.com/p/BgTKCX6g3ik/ ਇਸ 'ਚ ਰਸ਼ਮੀ ਦੇਸਾਈ ਨੇ ਟੱਪੂ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ । ਪਰ ਬੀਤੇ ਕੁਝ ਸਾਲਾਂ ਦੌਰਾਨ ਉਹ ਟੀਵੀ ਇੰਡਸਟਰੀ ਤੋਂ ਗਾਇਬ ਹੋ ਗਈ ਸੀ ਅਤੇ ਇਸ ਦਾ ਕਾਰਨ ਉਨ੍ਹਾਂ ਦੀ ਬੀਮਾਰੀ ਸੀ,ਜਿਸ ਕਾਰਨ ਉਨ੍ਹਾਂ ਨੇ ਘਰੋਂ ਬਾਹਰ ਤੱਕ ਨਿਕਲਣਾ ਬੰਦ ਕਰ ਦਿੱਤਾ ਸੀ । https://www.instagram.com/p/Bwqmnk8ATzM/ ਇਸ ਬੀਮਾਰੀ ਕਾਰਨ ਉਨ੍ਹਾਂ ਦਾ ਕਰੀਅਰ ਚੌਪਟ ਹੋ ਗਿਆ ਸੀ ਅਤੇ ਇਸ ਦਾ ਉਨ੍ਹਾਂ ਖੁਦ ਖੁਲਾਸਾ ਕੀਤਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment