ਅਦਾਕਾਰਾ ਰਵੀਨਾ ਟੰਡਨ ਬੱਚਿਆਂ ਦੇ ਨਾਲ ਹਿਮਾਚਲ ਪ੍ਰਦੇਸ਼ ‘ਚ ਬਿਤਾ ਰਹੀ ਸਮਾਂ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | November 17, 2020

ਅਦਾਕਾਰਾ ਰਵੀਨਾ ਟੰਡਨ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਲਈ ਹਿਮਾਚਲ ਪ੍ਰਦੇਸ਼ ‘ਚ ਹਨ । ਰਵੀਨਾ ਟੰਡਨ ਨੇ ਬੀਤੇ ਦਿਨ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ । Raveena Tandon ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਰਦੀ ਦਾ ਮੌਸਮ, ਲਵਿੰਗ ਦੀ ਗੇਟਵੇ, ਬਿਊਟੀਫੁਲ ਹਿਮਾਚਲ।ਤਸਵੀਰਾਂ ‘ਚ ਰਵੀਨਾ ਟੰਡਨ ਦੇ ਨਾਲ ਉਨ੍ਹਾਂ ਦੀ ਦੀ ਰਾਸ਼ਾ ਅਤੇ ਬੇਟਾ ਰਣਬੀਰ ਵੀ ਹੈ ।ਇਹ ਸਾਰੇ ਬਰਫ ਨਾਲ ਢੱਕੀਆਂ ਚੋਟੀਆਂ ਦੇ ਨਾਲ ਤਸਵੀਰਾਂ ਲੈਂਦੇ ਵਿਖਾਈ ਦੇ ਰਹੇ ਹਨ । ਹੋਰ ਪੜ੍ਹੋ : ‘ਬਾਬੇ ਦਾ ਢਾਬਾ’ ਹਿੱਟ ਕਰਨ ਤੋਂ ਬਾਅਦ ਰਵੀਨਾ ਟੰਡਨ ਨੇ ਸ਼ੇਅਰ ਕੀਤੀ ‘ਬੇਬੇ ਪਕੌੜਿਆਂ ਵਾਲੀ’ ਦੀ ਵੀਡੀਓ
Raveena Tandon ਰਵੀਨਾ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਵੱਲੋਂ ਖੂਬ ਕਮੈਂਟਸ ਕੀਤੇ ਜਾ ਰਹੇ ਹਨ ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਰਵੀਨਾ ਟੰਡਨ ਨੇ ਆਪਣੀ ਫ਼ਿਲਮ ਕੇਜੀਐੱਫ ਦਾ ਫ੍ਰਸਟ ਲੁੱਕ ਸਾਂਝਾ ਕੀਤਾ ਸੀ । Raveena Tandon ਰਵੀਨਾ ਟੰਡਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਇਸ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਨੂੰ ਲੈ ਕੇ ਰਵੀਨਾ ਟੰਡਨ ਵੀ ਕਾਫੀ ਉਤਸ਼ਾਹਿਤ ਹਨ ।

0 Comments
0

You may also like