ਜੰਗਲ ਦੇ ਵਿੱਚ ਬੈਠ ਕੇ ਇਸ ਅੰਦਾਜ਼ ‘ਚ ਯੋਗ ਕਰਦੀ ਨਜ਼ਰ ਆਈ ਅਦਾਕਾਰਾ ਰਵੀਨਾ ਟੰਡਨ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  June 23rd 2021 01:26 PM  |  Updated: June 23rd 2021 01:26 PM

ਜੰਗਲ ਦੇ ਵਿੱਚ ਬੈਠ ਕੇ ਇਸ ਅੰਦਾਜ਼ ‘ਚ ਯੋਗ ਕਰਦੀ ਨਜ਼ਰ ਆਈ ਅਦਾਕਾਰਾ ਰਵੀਨਾ ਟੰਡਨ, ਵੀਡੀਓ ਹੋ ਰਿਹਾ ਵਾਇਰਲ

ਰਵੀਨਾ ਟੰਡਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ । ਏਨੀਂ ਦਿਨੀਂ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ । ਪਰ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਸ ਦੇ ਨਾਲ ਜੁੜੀ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਜੰਗਲ ‘ਚ ਬੈਠੀ ਯੋਗ ਕਰਦੀ ਹੋਈ ਵਿਖਾਈ ਦੇ ਰਹੀ ਹੈ। ਰਵੀਨਾ ਟੰਡਨ ਨੇ ਇਸ ਵੀਡੀਓ ‘ਚ ਯੈਲੋ ਰੰਗ ਦੀ ਡ੍ਰੈਸ ਪਾਈ ਹੋਈ ਹੈ ।

raveena Image From Instagram

ਹੋਰ ਪੜ੍ਹੋ : ਗਾਇਕ ਹਰਫ ਚੀਮਾ ਨੇ ਕਿਸਾਨ ਅੰਦੋਲਨ ਨਾਲ ਜੁੜਨ ਦੀ ਕੀਤੀ ਅਪੀਲ 

Image From Instagram

ਯੋਗ ਦਿਹਾੜੇ ‘ਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ । ਉਨ੍ਹਾਂ ਨੇ ਲਿਖਿਆ ‘ਇਹ ਸਿਹਤਮੰਦ ਰਹਿਣ ਅਤੇ ਸ਼ਾਂਤੀ ਦੇ ਨਾਲ ਜੀਣ ਦੇ ਲਈ ਆਪਣੀਆਂ ਇੰਦਰੀਆਂ, ਆਪਣੇ ਸਰੀਰ, ਆਤਮਾ ਅਤੇ ਮਨ ਨੂੰ ਸੰਤੁਲਿਤ ਰੱਖਣ ਦੇ ਬਾਰੇ ਹੈ, ਕੌਮਾਂਤਰੀ ਯੋਗ ਦਿਹਾੜੇ ‘ਤੇ ਤੁਹਾਡੇ ਸ਼ਾਂਤੀਪੂਰਨ ਅਤੇ ਸਿਹਤਮੰਦ ਜੀਵਨ ਦੀ ਕਾਮਨਾ’।

Raveena-tandon Image From Instagram

ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ ।ਅਦਾਕਾਰਾ ਦੀ ਇਸ ਪੋਸਟ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਹਨ ।ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣਾ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਉਹ ਇੱਕ ਕੁੱਤੇ ਦਾ ਰੈਸਕਿਊ ਕਰਦੀ ਨਜ਼ਰ ਆਈ ਸੀ ।

;


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network