ਅਦਾਕਾਰਾ ਰੇਖਾ ਦੀਆਂ ਹਨ 6 ਭੈਣਾਂ, ਫ਼ਿਲਮੀ ਦੁਨੀਆ ਤੋਂ ਦੂਰ ਰਹਿ ਕੇ ਕਰਦੀਆਂ ਹਨ ਇਹ ਕੰਮ

written by Rupinder Kaler | October 20, 2021

ਰੇਖਾ (rekha) ਅੱਜ ਵੀ ਖੂਬਸੁਰਤੀ ਦੇ ਮਾਮਲੇ ਵਿੱਚ ਬਾਲੀਵੁੱਡ ਦੀਆਂ ਹੀਰੋਇਨਾਂ ਨੂੰ ਫੇਲ੍ਹ ਕਰ ਦਿੰਦੀ ਹੈ । ਰੇਖਾ ਦੀ ਨਿੱਜੀ ਜ਼ਿੰਦਗੀ ਵੀ ਹਮੇਸ਼ਾ ਚਰਚਾ ਵਿੱਚ ਰਹੀ ਹੈ । ਰੇਖਾ (rekha)  ਦੇ ਪਰਿਵਾਰ ਅਤੇ ਨਿਜੀ ਜ਼ਿੰਦਗੀ ਦੇ ਬਾਰੇ ਵਿੱਚ ਜਾਨਣ ਲਈ ਪ੍ਰਸ਼ੰਸਕ ਹਮੇਸ਼ਾ ਉਤਸੁਕ ਰਹਿੰਦੇ ਹਨ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਰੇਖਾ ਇਕੱਲੀ ਨਹੀਂ ਹੈ ਬਲਕਿ ਉਸ ਦੀਆਂ 6 ਭੈਣਾਂ ਵੀ ਹਨ। ਰੇਖਾ ਦੇ ਪਿਤਾ ਜੇਮਿਨੀ ਗਣੇਸ਼ਨ ਤਾਮਿਲ ਫਿਲਮ ਉਦਯੋਗ ਦੇ ਇੱਕ ਮਸ਼ਹੂਰ ਅਦਾਕਾਰ ਸਨ। ਜੇਮਿਨੀ ਦੇ ਤਿੰਨ ਵਿਆਹ ਹੋਏ ਸਨ। ਪਹਿਲੀ ਪਤਨੀ ਤੋਂ 4 ਧੀਆਂ, ਦੂਜੀ ਪਤਨੀ ਤੋਂ 2 ਧੀਆਂ ਰੇਖਾ ਅਤੇ ਰਾਧਾ ਹਨ ।

Pic Courtesy: Instagram

ਹੋਰ ਪੜ੍ਹੋ :

ਪੀਟੀਸੀ ਪੰਜਾਬੀ ’ਤੇ ਸ਼ੋਅ ‘ਜੁਰਮ ਤੇ ਜਜ਼ਬਾਤ’ ਦੇ ਨਵੇਂ ਐਪੀਸੋਡ ‘ਚ ਦੇਖੋ ਕਿਉਂ ਹੋਇਆ ਇਹ ਅਪਹਰਣ…

Rekha Pic Courtesy: Instagram

ਤੀਜੀ ਪਤਨੀ ਦਾ ਇੱਕ ਪੁੱਤਰ ਸਤੀਸ਼ ਅਤੇ ਧੀ ਵਿਜਯਾ ਚਾਮੁੰਡੇਸ਼ਵਰੀ ਹੈ। ਮਤਲਬ ਰੇਖਾ (rekha)  ਦੀ ਮਾਂ ਤੋਂ ਇੱਕ ਭੈਣ ਅਤੇ ਪੰਜ ਮਤਰੇਈ ਭੈਣਾਂ ਹਨ। ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੇਖਾ ਦੇ ਆਪਣੇ ਪਿਤਾ ਜੇਮਿਨੀ ਗਣੇਸ਼ਨ ਨਾਲ ਚੰਗੇ ਸੰਬੰਧ ਨਹੀਂ ਹਨ। ਪਰ ਉਸਦਾ ਆਪਣੀਆਂ 6 ਭੈਣਾਂ ਨਾਲ ਬਹੁਤ ਵਧੀਆ ਰਿਸ਼ਤਾ ਹੈ। ਰੇਖਾ ਦੀ ਵੱਡੀ ਭੈਣ ਰੇਵਤੀ ਸਵਾਮੀਨਾਥਨ ਅਮਰੀਕਾ ਵਿੱਚ ਡਾਕਟਰ ਹੈ।

Rekha Pic Courtesy: Instagram

ਰੇਖਾ (rekha  six sisters)  ਦੀ ਦੂਜੀ ਭੈਣ ਦਾ ਨਾਂ ਕਮਲਾ ਸੇਲਵਰਾਜ ਹੈ। ਉਹ ਇੱਕ ਡਾਕਟਰ ਵੀ ਹੈ ਅਤੇ ਕਮਲਾ ਦਾ ਚੇਨਈ ਵਿੱਚ ਆਪਣਾ ਹਸਪਤਾਲ ਵੀ ਹੈ । ਰੇਖਾ ਦੀ ਤੀਜੀ ਭੈਣ ਦਾ ਨਾਂ ਨਾਰਾਇਣੀ ਗਣੇਸ਼ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਇੱਕ ਵੱਡੇ ਪ੍ਰਮੁੱਖ ਅਖ਼ਬਾਰ ਵਿੱਚ ਪੱਤਰਕਾਰ ਹੈ। ਰੇਖਾ ਦੀ ਇੱਕ ਭੈਣ ਵਿਜੇ ਚਾਮੁੰਡੇਸ਼ਵਰੀ ਹੈ। ਉਹ ਮੈਡੀਕਲ ਖੇਤਰ ਵਿੱਚ ਇੱਕ ਸਫਲ ਫਿਜ਼ੀਓਥੈਰੇਪਿਸਟ ਵੀ ਹੈ।

Pic Courtesy: Instagram

ਰੇਖਾ (rekha six sisters)  ਦੀ ਇੱਕ ਭੈਣ ਰਾਧਾ ਉਸਮਾਨ ਸਯਦ ਹੈ। ਸਿਰਫ ਰਾਧਾ ਨੇ ਰੇਖਾ ਅਤੇ ਉਸਦੇ ਪਿਤਾ ਵਾਂਗ ਅਦਾਕਾਰੀ ਵਿੱਚ ਆਪਣਾ ਹੱਥ ਅਜ਼ਮਾਇਆ। ਕੁਝ ਸਾਊਥ ਫਿਲਮਾਂ ਵਿੱਚ ਕੰਮ ਕੀਤਾ, ਪਰ ਸਫਲਤਾ ਨਹੀਂ ਮਿਲੀ। ਮਾਡਲ ਉਸਮਾਨ ਸ਼ਹੀਦ ਨਾਲ ਵਿਆਹ ਕਰਨ ਤੋਂ ਬਾਅਦ, ਉਸਨੇ ਆਪਣੇ ਆਪ ਨੂੰ ਫਿਲਮਾਂ ਤੋਂ ਦੂਰ ਕਰ ਲਿਆ ਅਤੇ ਇਸ ਵੇਲੇ ਅਮਰੀਕਾ ਵਿੱਚ ਰਹਿੰਦੀ ਹੈ। ਰੇਖਾ ਦੀ ਸਭ ਤੋਂ ਛੋਟੀ ਭੈਣ ਦਾ ਨਾਂ ਜਯਾ ਸ਼੍ਰੀਧਰ ਹੈ। ਉਹ ਇੱਕ ਸਿਹਤ ਸਲਾਹਕਾਰ ਹੈ। ਰੇਖਾ ਦੀਆਂ ਜ਼ਿਆਦਾਤਰ ਭੈਣਾਂ ਨੇ ਮੈਡੀਕਲ ਖੇਤਰ ਵਿੱਚ ਆਪਣਾ ਹੱਥ ਅਜ਼ਮਾਇਆ ਹੈ। ਰੇਖਾ ਦੀ ਜਯਾ ਨਾਲ ਬਹੁਤ ਵਧੀਆ ਬਾਂਡਿੰਗ ਹੈ।

You may also like