ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਇਆ ਅਦਾਕਾਰਾ ਰੀਆ ਚੱਕਰਵਰਤੀ ਦਾ ਪਰਿਵਾਰ

written by Rupinder Kaler | December 31, 2020

ਡਰੱਗ ਮਾਮਲੇ ਵਿੱਚ ਜਮਾਨਤ ਤੇ ਰਿਹਾ ਹੋਈ ਅਦਾਕਾਰਾ ਰੀਆ ਚੱਕਰਵਤੀ ਨਵਾਂ ਘਰ ਲੱਭ ਰਹੀ ਹੈ । ਪਰਿਵਾਰ ਨਾਲ ਮੁੰਬਈ ਵਿੱਚ ਘਰ ਲੱਭ ਰਹੀ ਰੀਆ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ । ਖ਼ਬਰਾਂ ਦੀ ਮੰਨੀਏ ਤਾਂ ਰੀਆ ਦਾ ਨਾਂਅ ਡਰੱਗ ਕੇਸ ਵਿੱਚ ਆਉਣ ਤੋਂ ਬਾਅਦ ਸੁਸਾਇਟੀ ਨੇ ਘਰ ਖਾਲੀ ਕਰਨ ਲਈ ਕਿਹਾ ਹੈ । rhea-chakraborty ਹੋਰ ਪੜ੍ਹੋ :

rhea-chakraborty ਜਿਹੜਾ ਵੀਡੀਓ ਸਾਹਮਣੇ ਆਇਆ ਹੈ । ਉਸ ਵਿੱਚ ਰੀਆ ਦੀ ਮਾਂ ਸੰਧਿਆ, ਪਿਤਾ ਇੰਦਰਜੀਤ ਚੱਕਰਵਰਤੀ ਘਰ ਲੱਭਦੇ ਨਜ਼ਰ ਆ ਰਹੇ ਹਨ । ਖ਼ਬਰਾਂ ਦੀ ਮੰਨੀਏ ਤਾਂ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਰੀਆ ਤੇ ਉਸ ਦੇ ਪਰਿਵਾਰ ਤੇ ਲਗਾਤਾਰ ਘਰ ਖਾਲੀ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ । rhea-chakraborty ਕੁਝ ਲੋਕਾਂ ਦਾ ਕਹਿਣਾ ਹੈ ਕਿ ਸੁਸਾਇਟੀ ਦੇ ਲੋਕ ਮੀਡੀਆ ਦੀ ਭੀੜ ਤੋਂ ਕਾਫੀ ਪਰੇਸ਼ਾਨ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਰੀਆ ਦਾ ਨਾਂਅ ਸੁਰਖੀਆਂ ਵਿੱਚ ਆਇਆ ਹੈ । ਹੁਣ ਤੱਕ ਇਸ ਮਾਮਲੇ ਵਿੱਚ ਕੋਈ ਸੁਰਾਗ ਨਹੀਂ ਮਿਲ ਸਕਿਆ ।

0 Comments
0

You may also like