ਅਦਾਕਾਰਾ ਰੁਬੀਨਾ ਦਿਲੈਕ ਇਸ ਵਜ੍ਹਾ ਕਰਕੇ ਸੋਸ਼ਲ ਮੀਡੀਆ ’ਤੇ ਹੋ ਰਹੀ ਹੈ ਟਰੋਲ

written by Rupinder Kaler | November 23, 2021

ਅਦਾਕਾਰਾ ਰੁਬੀਨਾ ਦਿਲੈਕ (Rubina Dilaik ) ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ । ਰੁਬੀਨਾ ਵੀ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖਦੀ ਹੈ। ਹਾਲਾਂਕਿ ਲਾਕਡਾਊਨ 'ਚ ਰੁਬੀਨਾ (Rubina Dilaik ) ਦਾ ਭਾਰ ਕਾਫੀ ਵਧ ਗਿਆ ਹੈ। ਜਿਸ ਕਰਕੇ ਉਸ ਨੂੰ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਜਾ ਰਿਹਾ ਹੈ । ਲੋਕ ਉਹਨਾਂ ਦੀਆਂ ਤਸਵੀਰਾਂ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਇਸ ਦੇ ਨਾਲ ਹੀ ਰੁਬੀਨਾ ਨੇ ਸੋਸ਼ਲ ਮੀਡੀਆ 'ਤੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ ।

 Rubina Dilaik Pic Courtesy: Instagram

ਹੋਰ ਪੜ੍ਹੋ :

ਸਫਾਈ ਕਰਮਚਾਰੀ ਦੇ ਤੌਰ ’ਤੇ ਕੰਮ ਕਰਦਾ ਸੀ ਇਸ ਹੀਰੋ ਦਾ ਪਿਤਾ, ਬੇਟੇ ਨੇ ਬਾਲੀਵੁੱਡ ਦੇ ਕੀਤਾ ਰਾਜ਼

Rubina Dilaik Pic Courtesy: Instagram

ਰੁਬੀਨਾ ਦਿਲੈਕ (Rubina Dilaik ) ਨੇ ਟਵਿੱਟਰ 'ਤੇ ਇਕ ਲੰਬਾ ਨੋਟ ਸਾਂਝਾ ਕੀਤਾ ਹੈ। ਇਸ ਨੋਟ 'ਚ ਉਹ ਲਿਖਦੀ ਹੈ, 'ਮੇਰੇ ਪਿਆਰੇ ਸ਼ੁਭਚਿੰਤਕ, ਮੈਂ ਲੰਬੇ ਸਮੇਂ ਤੋਂ ਇਹ ਦੇਖ ਰਹੀ ਹਾਂ ਕਿ ਮੇਰਾ ਵਧਿਆ ਹੋਇਆ ਭਾਰ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ। ਤੁਸੀਂ ਲੋਕ ਮੈਨੂੰ ਲਗਾਤਾਰ ਨਫ਼ਰਤ ਭਰੇ ਸੰਦੇਸ਼ ਅਤੇ ਮੇਲ ਭੇਜ ਰਹੇ ਹੋ। ਜੇਕਰ ਮੇਰੇ ਕੋਲ ਪੀ ਆਰ ਨਹੀਂ ਹੈ, ਤਾਂ ਕੀ ਤੁਸੀਂ ਮੇਰੀ ਸਮਰੱਥਾ ਨੂੰ ਨਹੀਂ ਦੇਖ ਰਹੇ ਹੋ ।

ਤੁਸੀਂ ਮੈਨੂੰ ਮੇਰੇ ਪ੍ਰਸ਼ੰਸਕ ਨਾ ਬਣਨ ਦੀ ਧਮਕੀ ਦੇ ਰਹੇ ਹੋ ਕਿਉਂਕਿ ਮੈਂ ਮੋਟੀ ਹੋ ਰਹੀ ਹਾਂ, ਚੰਗੇ ਕੱਪੜੇ ਨਹੀਂ ਪਹਿਨ ਰਹੀ ਅਤੇ ਵੱਡੇ ਪ੍ਰੋਜੈਕਟਾਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਨਹੀਂ ਕਰ ਰਹੀ ਹਾਂ।' ਤੁਹਾਨੂੰ ਦੱਸ ਦੇਈਏ ਕਿ ਸਤੰਬਰ 'ਚ ਰੁਬੀਨਾ (Rubina Dilaik ) ਨੇ ਇਕ ਪੋਸਟ ਰਾਹੀਂ ਦੱਸਿਆ ਸੀ ਕਿ ਕੋਰੋਨਾ ਤੋਂ ਠੀਕ ਹੋਣ ਦੇ ਦੌਰਾਨ ਉਸ ਦਾ ਭਾਰ ਕਰੀਬ 7 ਕਿਲੋ ਵਧ ਗਿਆ ਹੈ।

You may also like