ਅਦਾਕਾਰਾ ਰੂਬੀਨਾ ਦਿਲੈਕ ਨੇ ਕੀਤਾ ਵੱਡਾ ਖੁਲਾਸਾ, ਪਤੀ ਅਭਿਨਵ ਸ਼ੁਕਲਾ ਨਾਲ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ

written by Rupinder Kaler | August 25, 2021

ਅਦਾਕਾਰਾ ਰੂਬੀਨਾ ਦਿਲੈਕ (Rubina Dilaik) ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਹ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ਬਣੀ ਰਹਿੰਦੀ ਹੈ । ਰੂਬੀਨਾ ਨੂੰ ਵਿਆਹ ਬਾਅਦ ਉਹਨਾਂ ਦੇ ਪਤੀ ਅਭਿਨਵ ਸ਼ੁਕਲਾ ਨਾਲ ਬਿੱਗ ਬੌਸ ਵਿੱਚ ਵੇਖਿਆ ਗਿਆ ਸੀ। ਇਸ ਸਭ ਦੇ ਚਲਦੇ ਉਸ ਨੇ ਆਪਣੇ ਪਤੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਰੂਬੀਨਾ (Rubina Dilaik)  ਨੇ ਖੁਲਾਸਾ ਕੀਤਾ ਕਿ ਉਹ ਕਈ ਵਾਰੀ ਅਭਿਨਵ ਸ਼ੁਕਲਾ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰਦੀ ਹੈ । ਉਸ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਇਹ ਗੱਲਾਂ ਰੇਡੀਓ ਜੌਕੀ ਸਿਧਾਰਥ ਕਨਨ ਨਾਲ ਗੱਲਬਾਤ ਦੌਰਾਨ ਕੀਤੀਆਂ ਸਨ।

ਹੋਰ ਪੜ੍ਹੋ :

ਅਰਬੀ ਦੀ ਸਬਜ਼ੀ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

ਉਸ (Rubina Dilaik)  ਨੇ ਕਿਹਾ ਸੀ ਕਿ ਅਭਿਨਵ ਨੂੰ ਲੈ ਕੇ ਇਸ ਲਈ ਅਸੁਰੱਖਿਅਤ ਮਹਿਸੂਸ ਕਰਦੀ ਹੈ ਕਿਉਂਕਿ ਸ਼ੁਕਲਾ ਨੂੰ ਉਸ ਨਾਲੋਂ ਜ਼ਿਆਦਾ ਵਧੀਆ ਪਤਨੀ ਮਿਲ ਸਕਦੀ ਸੀ। ਰੂਬੀਨਾ ਨੇ ਕਿਹਾ, 'ਅਸੁਰੱਖਿਅਤਾ ਖੁਦ ਨੂੰ ਲੈ ਕੇ ਹੁੰਦੀ ਹੈ, ਮੈਂ ਓਨੀ ਚੰਗੀ ਨਹੀਂ ਜਾਂ ਨਹੀਂ ਹੋ ਸਕਦੀ। ਤੁਹਾਡੇ ਪਾਰਟਨਰ ਲਈ ਤੁਹਾਡੇ ਤੋਂ ਵਧੀਆ ਕੋਈ ਪਾਰਟਨਰ ਹੋ ਸਕਦਾ ਹੈ।

 

View this post on Instagram

 

A post shared by Rubina Dilaik (@rubinadilaik)


ਮੇਰੇ ਅੰਦਰ ਸ਼ਾਇਦ ਇਹ ਕਮੀ ਹੋਵੇਗੀ, ਸ਼ਾਇਦ ਇਹ ਗਲਤੀ ਮੈਂ ਕੀਤੀ ਹੋਵੇਗੀ, ਜਿਸ ਕਾਰਨ ਰਿਸ਼ਤਾ ਨਹੀਂ ਚੱਲ ਰਿਹਾ ਹੈ। ਤੁਸੀ ਜਾਣਦੇ ਹੋ ਕਿ ਖੁਦ ਦੀ ਕਮੀ ਦੱਸਣ ਦੇ ਕਈ ਕਾਰਨ ਮਿਲਣਗੇ। ਤੁਹਾਨੂੰ ਲਗਦਾ ਹੈ ਕਿ ਤੁਹਾਡੇ ਪਾਰਟਨਰ ਲਈ ਤੁਹਾਡੇ ਤੋਂ ਜਿਆਦਾ ਖੂਬਸੂਰਤ ਤੇ ਵਧੀਆ ਇਨਸਾਨ ਹੋ ਸਕਦਾ ਹੈ, ਹੋ ਸਕਦਾ ਹੈ ਜਿਹੜਾ ਉਸ ਨੂੰ ਖੁਸ਼ ਰੱਖ ਸਕੇ।'

You may also like