ਅਦਾਕਾਰਾ ਰੁਬੀਨਾ ਦਿਲੈਕ ਦੀ ਭੈਣ ਦੀ ਹੋਈ ਮੰਗਣੀ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | November 09, 2021

ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰੁਬੀਨਾ ਦਿਲੈਕ (rubina dilaik)  ਦੀ ਭੈਣ ਜੋਤੀਕਾ ਨੇ ਮੰਗਣੀ ਕਰਵਾ ਲਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਸ ਦੀਆਂ ਤਸਵੀਰਾਂ ਰੁਬੀਨਾ ਦਿਲੈਕ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਤੋਂ ਇਲਾਵਾ ਜੋਤੀਕਾ (Jyotika Dilaik ) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । ਜਿਸ ‘ਚ ਉਹ ਆਪਣੇ ਮੰਗੇਤਰ ਦੇ ਨਾਲ ਨਜ਼ਰ ਆ ਰਹੀ ਹੈ ।

Jyotika Diliak,-min image From instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਹਾਲੀਡੇ ਵਾਈਫ਼’

ਜੋਤਿਕਾ ਅਤੇ ਰੁਬੀਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ ।ਰੁਬੀਨਾ ਦਿਲੈਕ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਹੋਏ ਲਿਖਿਆ ਕਿ ‘ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਹੁਣ ਵੱਡੀ ਹੋ ਗਈ ਹੈ ਜੋਤਿਕਾ ਦਿਲੈਕ ਲਈ ਮੈਂ ਬਹੁਤ ਖੁਸ਼ ਹਾਂ।

Rubina Dilaik Sister ,,-min image From instagram

ਰਜਤ ਸ਼ਰਮਾ ਹੁਣ ਪਰਿਵਾਰ ਦਾ ਹਿੱਸਾ ਹੈ । ਪਹਿਲਾਂ ਵੀ ਸੀ ਪਰ ਹੁਣ ਆਫੀਸ਼ੀਅਲ ਤੌਰ ‘ਤੇ’। ਰੁਬੀਨਾ ਦਿਲੈਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ‘ਚ ਨਜ਼ਰ ਆਈ ਸੀ । ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਲੰਮੀ ਚੌੜੀ ਫੈਨ ਫਾਲੋਵਿੰਗ ਹੈ। ਬਿੱਗ ਬੌਸ ‘ਚ ਹਿੱਸਾ ਲੈਣ ਤੋਂ ਬਾਅਦ ਉਹ ਕਾਫੀ ਚਰਚਾ ‘ਚ ਆਈ । ਰੁਬੀਨਾ ਦਿਲੈਕ ਕਈ ਟੀਵੀ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Rubina Dilaik (@rubinadilaik)

You may also like