ਅਦਾਕਾਰਾ ਰਿੰਕੂ ਸਿੰਘ ਨਿਕੁੰਭ ਦਾ ਕੋਰੋਨਾ ਕਾਰਨ ਦਿਹਾਂਤ

written by Shaminder | June 04, 2021

ਫ਼ਿਲਮ ‘ਡ੍ਰੀਮ ਗਰਲ’ ‘ਚ ਆਯੁਸ਼ਮਾਨ ਖੁਰਾਣਾ ਦੇ ਨਾਲ ਕੰਮ ਕਰਨ ਵਾਲੀ ਅਦਾਕਾਰਾ ਰਿੰਕੂ ਸਿੰਘ ਨਿਕੁੰਭ ਦਾ ਦਿਹਾਂਤ ਹੋ ਗਿਆ । ਉਸ ਦਾ ਦਿਹਾਂਤ ਕੋਰੋਨਾ ਵਾਇਰਸ ਕਾਰਨ ਹੋਇਆ ਹੈ । ਉਸ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਸੋਗ ਜਤਾਇਆ ਹੈ । ਅਦਾਕਾਰਾ ਨੇ ਚਿੜੀਆ ਘਰ ਸੀਰੀਅਲ ਦੇ ਨਾਲ ਆਪਣੀ ਪਛਾਣ ਬਣਾਈ ਸੀ ।

Rinku Image From ryinkunikumbh' instagram
ਹੋਰ ਪੜ੍ਹੋ : ਨਾਰੀਅਲ ਪਾਣੀ ਦੇ ਹਨ ਅਣਗਿਣਤ ਫਾਇਦੇ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ 
Rinku Image From ryinkunikumbh' instagram
ਇਸ ਦੇ ਨਾਲ ਹੀ ਅਦਾਕਾਰਾ ਬਾਲਵੀਰ ਵਰਗੇ ਸੀਰੀਅਲ ‘ਚ ਵੀ ਨਜ਼ਰ ਆ ਚੁੱਕੀ ਹੈ । ਰਿੰਕੂ ਸਿੰਘ ਨਿਕੁੰਭ ਦੀ ਕਜ਼ਨ ਭੈਣ ਚੰਦਾ ਸਿੰਘ ਨੇ ਇੱਕ ਵੈਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ਰਿੰਕੂ ਸਿੰਘ ਨੂੰ 25 ਮਈ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ।
Rinku Image From ryinkunikumbh's instagram
ਉਹ ਆਈਸੋਲੇਸ਼ਨ ‘ਚ ਸੀ, ਪਰ ਉਸ ਦਾ ਬੁਖਾਰ ਘੱਟ ਨਹੀਂ ਸੀ ਹੋ ਰਿਹਾ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ । ਉਸ ਨੂੰ ਇੱਕ ਆਮ ਕੋਵਿਡ ਵਾਰਡ ‘ਚ ਡਾਕਟਰਾਂ ਨੇ ਰੱਖਿਆ ਸੀ । ਅਗਲੇ ਹੀ ਦਿਨ ਉਸ ਨੂੰ ਆਈਸੀਯੂ ‘ਚ ਸ਼ਿਫਟ ਕੀਤਾ ਗਿਆ ਸੀ । ਉਹ ਅਸਥਮਾ ਦੇ ਨਾਲ ਪੀੜਤ ਸੀ ।  

0 Comments
0

You may also like