ਟੀਵੀ ਅਦਾਕਾਰਾ ਸੰਭਾਵਨਾ ਸੇਠ ਦੀ ਹਾਲਤ ਵਿਗੜੀ, ਹਸਪਤਾਲ ‘ਚ ਕਰਵਾਉਣਾ ਪਿਆ ਭਰਤੀ

Written by  Shaminder   |  May 06th 2020 12:11 PM  |  Updated: May 06th 2020 12:11 PM

ਟੀਵੀ ਅਦਾਕਾਰਾ ਸੰਭਾਵਨਾ ਸੇਠ ਦੀ ਹਾਲਤ ਵਿਗੜੀ, ਹਸਪਤਾਲ ‘ਚ ਕਰਵਾਉਣਾ ਪਿਆ ਭਰਤੀ

ਟੀਵੀ ਅਦਾਕਾਰਾ ਸੰਭਾਵਨਾ ਸੇਠ ਦੀ ਲਾਕਡਾਊਨ ਦੌਰਾਨ ਅਚਾਨਕ ਸਿਹਤ ਖਰਾਬ ਹੋ ਗਈ । ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ । ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਅਵਿਨਾਸ਼ ਦਿਵੇਦੀ ਨੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਦਿੱਤੀ ਹੈ । ਅਵਿਨਾਸ਼ ਨੇ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ।ਹਾਲਾਂ ਕਿ ਸੰਭਾਵਨਾ ਸੇਠ ਹਸਪਤਾਲ ਚੋਂ ਘਰ ਆ ਚੁੱਕੀ ਹੈ ।

https://www.instagram.com/p/B_y7gVAHcCs/

ਪਰ ਉਨ੍ਹਾਂ ਦੀ ਸਿਹਤ ਸਬੰਧੀ ਕਈ ਖ਼ਬਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਦੱਸ ਦਈਏ ਕਿ ਸੰਭਾਵਨਾ ਸੇਠ ਭੋਜਪੁਰੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ ਅਤੇ ਉਨ੍ਹਾਂ ਨੇ ਕਈ ਗੀਤਾਂ ‘ਚ ਆਈਟਮ ਨੰਬਰ ਵੀ ਕੀਤੇ ਹਨ ।

https://www.instagram.com/p/B_ZvF3wHMza/

ਇਸ ਤੋਂ ਇਲਾਵਾ ਉਹ ਬਿੱਗ ਬੌਸ ਦੇ ਦੂਜੇ ਸੀਜ਼ਨ ਵੀ ਨਜ਼ਰ ਆਏ ਸਨ ।ਉਹ ਸੀਰੀਅਲ ‘ਰਜ਼ੀਆ ਸੁਲਤਾਨ’ ‘ਚ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ ਸਨ । ਉਨ੍ਹਾਂ ਦੇ ਬਿਮਾਰ ਹੋਣ ਦੀ ਖ਼ਬਰ ਨੇ ਉਨ੍ਹਾਂ ਦੇ ਫੈਨਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ।

https://www.instagram.com/p/B_1PJ8Jn693/

ਕਿਉਂਕਿ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਸੰਭਾਵਨਾ ਨੂੰ ਹੋਇਆ ਕੀ ਹੈ । ਇਸ ਤੋਂ ਪਹਿਲਾਂ ਇੱਕ ਅਦਾਕਾਰ ਸ਼ਿਵਿਨ ਨਾਲ ਵੀ ਘਰ ‘ਚ ਹੀ ਇੱਕ ਹਾਦਸਾ ਹੋ ਗਿਆ ਸੀ ਜਿਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network