Advertisment

ਪਾਰਕ ‘ਚ ਵਰਕ ਆਊਟ ਕਰਦਿਆਂ ਇੱਕ ਮਹਿਲਾ ਨੇ ਅਦਾਕਾਰਾ ਨਾਲ ਕੀਤੀ ਬਦਸਲੂਕੀ, ਵੀਡੀਓ ਹੋ ਰਿਹਾ ਵਾਇਰਲ

author-image
By Shaminder
New Update
ਪਾਰਕ ‘ਚ ਵਰਕ ਆਊਟ ਕਰਦਿਆਂ ਇੱਕ ਮਹਿਲਾ ਨੇ ਅਦਾਕਾਰਾ ਨਾਲ ਕੀਤੀ ਬਦਸਲੂਕੀ, ਵੀਡੀਓ ਹੋ ਰਿਹਾ ਵਾਇਰਲ
Advertisment
ਅਦਾਕਾਰਾ ਸੰਯੁਕਤਾ ਦੇ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ ।ਦਰਅਸਲ ਅਦਾਕਾਰਾ ਆਪਣੀ ਇੱਕ ਦੋਸਤ ਦੇ ਨਾਲ ਪਾਰਕ ‘ਚ ਵਰਕ ਆਊੇਟ ਕਰ ਰਹੀ ਸੀ । ਪਰ ਇਸੇ ਦੌਰਾਨ ਇੱਕ ਔਰਤ ਆਈ ਅਤੇ ਉਨ੍ਹਾਂ ਦੇ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ ਅਤੇ ਉਸ ਨਾਲ ਕੁੱਟਮਾਰ ਦੀ ਕੋਸ਼ਿਸ਼ ਕੀਤੀ । ਇਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਟਵਿੱਟਰ ‘ਤੇ ਸਾਂਝਾ ਕੀਤਾ ਹੈ । https://twitter.com/SamyukthaHegde/status/1301951856298475520 ਦਰਅਸਲ ਸੰਯੁਕਤਾ ਇੱਕ ਪਾਰਕ ‘ਚ ਸਪੋਰਟਸ ਬਰਾ ‘ਤੇ ਆਪਣੀ ਦੋਸਤ ਦੇ ਨਾਲ ਵਰਕ ਆਊਟ ਕਰ ਰਹੀ ਸੀ ਜਿਸ ਦੌਰਾਨ ਉਨ੍ਹਾਂ ਨਾਲ ਇਹ ਹਾਦਸਾ ਹੋਇਆ । ਇਸ ‘ਤੇ ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਨੇ ਰਿਐਕਟ ਕੀਤਾ ਹੈ । https://www.instagram.com/p/CEpM5UtjDHN/ ਸੰਯੁਕਤਾ ਨਾਲ ਪਬਲੀਕਲੀ ਜਿਸ ਤਰ੍ਹਾਂ ਇਸ ਮਹਿਲਾ ਨੇ ਵਰਤਾਉ ਕੀਤਾ ਹੈ, ਉਸ ‘ਤੇ ਰਿਚਾ ਚੱਡਾ ਨੇ ਕਿਹਾ ਕਿ ‘ਜੇ ਕਿਸੇ ਨੇ ਤੁਹਾਡੇ ਹਿਸਾਬ ਨਾਲ ਕੱਪੜੇ ਨਹੀਂ ਪਾਏ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਨੂੰ ਥੱਪੜ ਮਾਰ ਦਿਓ ਹਾਂ ਉਸ ਤੇ ਹੱਥ ਚੁੱਕੋ ।ਦੁਨੀਆ ਨੂੰ ਹੋਰ ਜ਼ਿਆਦਾ ਨੈਤਿਕ ਪੁਲਿਸਿੰਗ ਦੀ ਲੋੜ ਨਹੀਂ ਹੈ ਖਾਸ ਕਰਕੇ ਤਾਂ ਖੁਦ ਨੂੰ ਪਵਿੱਤਰ ਮੰਨਣ ਵਾਲੀਆਂ ਅੰਟੀਆਂ ਤੋਂ, ਸੁਧਰ ਜਾਓ, ਆਦਰ ਦੋਨਾਂ ਪਾਸਿਆਂ ਤੋਂ ਹੀ ਦਿੱਤਾ ਜਾਂਦਾ ਹੈ’ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment