ਅਦਾਕਾਰਾ ਸਨਾ ਖ਼ਾਨ ਆਪਣੇ ਪਤੀ ਨਾਲ ਮਾਲਦੀਵ ‘ਚ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਵੀਡੀਓ ਬਨਾਉਣ ਦੇ ਚੱਕਰ ‘ਚ ਸਨਾ ਡਿੱਗੀ ਸਵਿਮਿੰਗ ਪੂਲ ‘ਚ

written by Lajwinder kaur | August 12, 2021

ਅਦਾਕਾਰਾ ਸਨਾ ਖ਼ਾਨ (Sana Khan) ਭਾਵੇਂ ਬਾਲੀਵੁੱਡ ਨੂੰ ਅਲਵਿਦਾ ਕਹਿ ਗਈ ਹੈ ਪਰ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਨੇ। ਏਨੀਂ ਦਿਨੀਂ ਉਹ ਆਪਣੇ ਪਤੀ ਮੁਫਤੀ ਅਨਸ ਸਯਦ ਨਾਲ ਮਾਲਦੀਵ ਵਿੱਚ ਮਸਤੀ ਕਰ ਰਹੀ ਹੈ। ਉਹ ਲਗਾਤਾਰ ਇਸ ਛੁੱਟੀਆਂ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰ ਰਹੀ ਹੈ। ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ।

inside image of bollywood actress sana khan image source- instagram 

ਹੋਰ ਪੜ੍ਹੋ : ਓਲੰਪਿਕ ‘ਚ ਮੈਡਲ ਜਿੱਤਣ ਤੋਂ ਬਾਅਦ ਹਾਕੀ ਟੀਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ‘ਵਾਹਿਗੁਰੂ ਜੀ’ ਦਾ ਅਦਾ ਕੀਤਾ ਸ਼ੁਕਰਾਨਾ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

ਹੋਰ ਪੜ੍ਹੋ : ਹਰਭਜਨ ਮਾਨ ਨੇ ਹਰਦੀਪ ਗਰੇਵਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ- ‘ਹਰਦੀਪ ਦੀ ਤੁਲਨਾ ਅਮੀਰ ਖ਼ਾਨ ਨਾਲ ਕੀਤੀ ਜਾ ਰਹੀ ਆ, ਪਰ ਉਹ...’

inside image of sana khan image source- instagram

ਇਸ ਵੀਡੀਓ ‘ਚ ਸਨਾ ਖ਼ਾਨ ਪਾਣੀ ਵਿੱਚ ਘੁੰਮਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਚ ਦੇਖ ਸਕਦੇ ਹੋ ਮਾਲਦੀਵ (maldives) ਦੇ ਸੁਹਾਵਣੇ ਮੌਸਮ ਵਿੱਚ ਉਹ ਸਵੀਮਿੰਗ ਪੂਲ ਵਿੱਚ ਪਲਾਸਟਿਕ ਦੀ ਬੱਤਖ ‘ਤੇ ਬੈਠ ਕੇ ਮਸਤੀ ਕਰ ਰਹੀ ਹੈ। ਪਰ ਉਹ  ਅਚਾਨਕ ਪਾਣੀ ‘ਚ ਡਿੱਗ ਜਾਂਦੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਨਾ ਨੇ ਲਿਖਿਆ ਹੈ- 'ਮੇਰੇ ਡਿੱਗਣ ਦਾ ਸਮਾਂ ਵੇਖੋ... Allah ki kudrat pe... ਬਹੁਤ ਤੇਜ਼ ਹਵਾ ਹੈ ਇਸ ਲਈ ਸੰਤੁਲਨ ਬਣਾਈ ਰੱਖਣਾ ਬਹੁਤ ਮੁਸ਼ਕਿਲ ਹੈ’। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਦੋ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਇਸ ਇੰਸਟਾ ਰੀਲ ਉੱਤੇ ਆ ਚੁੱਕੇ ਨੇ। ਸਨਾ ਖ਼ਾਨ ਨੇ ਆਪਣੇ ਕਰੀਅਰ 'ਚ ਕਈ ਟੀਵੀ ਸ਼ੋਅ ਕੀਤੇ, ਪਰ ਉਸ ਨੂੰ ਛੋਟੇ ਪਰਦੇ 'ਤੇ ਆਪਣੀ ਅਸਲੀ ਪਛਾਣ ਟੀਵੀ ਦੇ ਚਰਚਿਤ ਸ਼ੋਅ ਬਿੱਗ ਬੌਸ ਤੋਂ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੰਦੀ ਫ਼ਿਲਮਾਂ ‘ਚ ਵੀ ਕੰਮ ਕੀਤਾ।

 

View this post on Instagram

 

A post shared by Saiyad Sana Khan (@sanakhaan21)

You may also like