ਅਦਾਕਾਰਾ ਸਨਾ ਖ਼ਾਨ ਨੇ ਆਪਣੀ ਲਵ ਸਟੋਰੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

written by Rupinder Kaler | September 24, 2021

ਅਦਾਕਾਰਾ ਸਨਾ ਖਾਨ  (Sana Khan) ਏਨੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹੈ । ਇੱਕ ਸਮਾਂ ਸੀ ਜਦੋਂ ਸਨਾ ਆਪਣੀਆਂ ਬੋਲਡ ਅਦਾਵਾਂ ਕਰਕੇ ਚਰਚਾ ਵਿੱਚ ਰਹਿੰਦੀ ਸੀ । ਪਰ ਗਲੈਮਰਸ ਸਨਾ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸਨੇ ਫਿਲਮ ਇੰਡਸਟਰੀ ਛੱਡ ਦਿੱਤੀ ਅਤੇ ਗੁਜਰਾਤ ਦੇ ਇੱਕ ਮੌਲਾਨਾ ਨਾਲ ਵਿਆਹ ਕੀਤਾ। ਹੁਣ ਸਨਾ ਪੂਰੀ ਤਰ੍ਹਾਂ ਧਾਰਮਿਕ ਰੰਗਾਂ ਵਿੱਚ ਰੰਗੀ ਨਜ਼ਰ ਆਉਂਦੀ ਹੈ ।

inside image of bollywood actress sana khan Pic Courtesy: Instagram

ਹੋਰ ਪੜ੍ਹੋ :

ਰਣਜੀਤ ਬਾਵਾ ਦੀ ਇਸ ਫ਼ਿਲਮ ਵਿੱਚ ਹਰਿਆਣਵੀਂ ਕਲਾਕਾਰ ਅਜੇ ਹੁੱਡਾ ਆਉਣਗੇ ਨਜ਼ਰ

Sana Khan pp-min (1) Pic Courtesy: Instagram

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦੱਸ ਰਹੀ ਹੈ ਕਿ ਉਸ (Sana Khan) ਦੀ ਜ਼ਿੰਦਗੀ ਕਿਸ ਤਰ੍ਹਾਂ ਬਦਲੀ ਤੇ ਮੌਲਾਨਾ ਉਸ ਦੀ ਜ਼ਿੰਦਗੀ ਵਿੱਚ ਕਿਵੇਂ ਆਏ ।ਸਨਾ ਦੱਸਦੀ ਹੈ ਕਿ ਕਿਵੇਂ ਉਸਦੇ ਪਤੀ ਪਹਿਲਾਂ ਉਸ ਨੂੰ ਭੈਣ-ਭੈਣ ਕਹਿੰਦਾ ਸੀ । ਸਨਾ ਖਾਨ (Sana Khan) ਨੇ ਕਿਹਾ, 'ਪਹਿਲਾਂ ਅਸੀਂ ਕਿਸੇ ਮੌਲਾਨਾ ਨੂੰ ਵੇਖਦੇ ਸੀ ਤਾਂ ਭੱਜ ਜਾਂਦੇ ਸੀ ਕਿਉਂਕਿ ਅਸੀਂ ਸੋਚਦੇ ਸੀ ਕਿ ਉਹ ਸਾਨੂੰ ਬੋਲਣ ਵਾਲੇ ਹਨ ਤੇ ਨਰਕ ਵਿੱਚ ਭੇਜਣ ਵਾਲੇ ਹਨ।'

ਸਨਾ ਖਾਨ ਨੇ ਅੱਗੇ ਕਿਹਾ, 'ਇਹ ਸਾਲ 2018 ਦੀ ਗੱਲ ਹੈ। ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਅਨਸ ਮੈਨੂੰ ਭੈਣ ਕਹਿੰਦੇ ਸੀ। ਜੇ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੈਂ ਅਜੇ ਵੀ ਹੱਸ ਪੈਂਦੀ ਹਾਂ। ਉਹ ਮੇਜ਼ਬਾਨੀ ਦੇ ਇਰਾਦੇ ਨਾਲ ਮੈਨੂੰ ਮਿਲੇ ਸੀ ਅਤੇ ਸੋਚਦੇ ਸੀ ਕਿ ਜੇ ਕੋਈ ਇਕ ਇੰਡਸਟਰੀ ਤੋਂ ਸਹੀ ਰਸਤੇ 'ਤੇ ਆਉਂਦੀ ਹੈ ਤਾਂ ਸ਼ਾਇਦ ਹੋਰ ਭੈਣਾਂ ਨੂੰ ਵੀ ਲਾਭ ਮਿਲੇਗਾ। ਇਸ ਵੀਡੀਓ ਵਿੱਚ ਸਨਾ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ ।

 

 

 

0 Comments
0

You may also like