ਵਿਆਹ ਦੌਰਾਨ ਅਧੂਰੀ ਰਹਿ ਗਈ ਇੱਛਾ ਨੂੰ ਅਦਾਕਾਰਾ ਸਨਾ ਖ਼ਾਨ ਨੇ ਹੁਣ ਕੀਤਾ ਪੂਰਾ

written by Shaminder | December 30, 2020

ਅਦਾਕਾਰਾ ਸਨਾ ਖ਼ਾਨ ਨੇ ਬੇਸ਼ੱਕ ਬਾਲੀਵੁੱਡ ਨੂੰ ਅਦਾ ਕਹਿ ਦਿੱਤਾ ਹੈ । ਪਰ ਸੋਸ਼ਲ ਮੀਡੀਆ ‘ਤੇ ਉਹ ਅਕਸਰ ਸਰਗਰਮ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਉਹ ਗੁਲਾਬ ਦਾ ਸਿਹਰਾ ਚਿਹਰੇ ‘ਤੇ ਲਗਾਏ ਹੋਏ ਨਜ਼ਰ ਆ ਰਹੀ ਹੈ । sana ਤਸਵੀਰਾਂ ‘ਚ ਉਹ ਵੱਖ ਵੱਖ ਤਰ੍ਹਾਂ ਦੇ ਪੋਜ਼ ਦਿੰਦੀ ਹੋਈ ਵਿਖਾਈ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਨਾ ਨੇ ਲਿਖਿਆ ‘ਮੈਂ ਆਪਣੇ ਵਿਆਹ ‘ਚ ਹਮੇਸ਼ਾ ਹੀ ਇਹ ਪਾਉਣਾ ਚਾਹੁੰਦੀ ਸੀ ਪਰ ਮੈਂ ਇਸ ਦਾ ਆਡਰ ਕਰਨਾ ਹੀ ਭੱਲ ਗਈ। ਹੋਰ ਪੜ੍ਹੋ :ਸਨਾ ਖ਼ਾਨ ਨੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣਾ ‘ਤੇ ਸਾਂਝਾ ਕੀਤਾ ਵੀਡੀਓ
sana ਮੇਰੀ ਨਸਰੀਨ ਦੀਦੀ ਨੂੰ ਥੈਂਕ ਯੂ ਜਿਨ੍ਹਾਂ ਨੇ ਮੈਨੂੰ ਮੇਰੇ ਨਿਕਾਹ ਵਾਲੇ ਦਿਨ ਦਿੱਤਾ, ਭਾਵੇਂ ਮੈਂ ਇਸ ਨੂੰ ਪਾਉਣ ‘ਚ ਦੋ ਦਿਨਾਂ ਦੀ ਦੇਰੀ ਕਰ ਦਿੱਤੀ ਪਰ ਵੇਖੋ ਹਾਲੇ ਵੀ ਇਹ ਕਿੰਨਾ ਫ੍ਰੈੱਸ਼ ਹੈ । sana ਸਨਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਲੋਕ ਖੂਬ ਕਮੈਂਟਸ ਕਰ ਰਹੇ ਹਨ ਅਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਦੱਸ ਦਈਏ ਕਿ ਅਦਾਕਾਰਾ ਨੇ ਗੁਜਰਾਤ ਦੇ ਮੁਫਤੀ ਅਨਸ ਸੈੱਯਦ ਦੇ ਨਾਲ ਇਸੇ ਸਾਲ 20 ਨਵੰਬਰ ਨੂੰ ਵਿਆਹ ਕਰਵਾਇਆ ਸੀ ।

 
View this post on Instagram
 

A post shared by Saiyad Sana Khan (@sanakhaan21)

0 Comments
0

You may also like