ਵਿਆਹ ਦੌਰਾਨ ਅਧੂਰੀ ਰਹਿ ਗਈ ਇੱਛਾ ਨੂੰ ਅਦਾਕਾਰਾ ਸਨਾ ਖ਼ਾਨ ਨੇ ਹੁਣ ਕੀਤਾ ਪੂਰਾ

Written by  Shaminder   |  December 30th 2020 06:23 PM  |  Updated: December 30th 2020 06:23 PM

ਵਿਆਹ ਦੌਰਾਨ ਅਧੂਰੀ ਰਹਿ ਗਈ ਇੱਛਾ ਨੂੰ ਅਦਾਕਾਰਾ ਸਨਾ ਖ਼ਾਨ ਨੇ ਹੁਣ ਕੀਤਾ ਪੂਰਾ

ਅਦਾਕਾਰਾ ਸਨਾ ਖ਼ਾਨ ਨੇ ਬੇਸ਼ੱਕ ਬਾਲੀਵੁੱਡ ਨੂੰ ਅਦਾ ਕਹਿ ਦਿੱਤਾ ਹੈ । ਪਰ ਸੋਸ਼ਲ ਮੀਡੀਆ ‘ਤੇ ਉਹ ਅਕਸਰ ਸਰਗਰਮ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਉਹ ਗੁਲਾਬ ਦਾ ਸਿਹਰਾ ਚਿਹਰੇ ‘ਤੇ ਲਗਾਏ ਹੋਏ ਨਜ਼ਰ ਆ ਰਹੀ ਹੈ ।

sana

ਤਸਵੀਰਾਂ ‘ਚ ਉਹ ਵੱਖ ਵੱਖ ਤਰ੍ਹਾਂ ਦੇ ਪੋਜ਼ ਦਿੰਦੀ ਹੋਈ ਵਿਖਾਈ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸਨਾ ਨੇ ਲਿਖਿਆ ‘ਮੈਂ ਆਪਣੇ ਵਿਆਹ ‘ਚ ਹਮੇਸ਼ਾ ਹੀ ਇਹ ਪਾਉਣਾ ਚਾਹੁੰਦੀ ਸੀ ਪਰ ਮੈਂ ਇਸ ਦਾ ਆਡਰ ਕਰਨਾ ਹੀ ਭੱਲ ਗਈ।

ਹੋਰ ਪੜ੍ਹੋ :ਸਨਾ ਖ਼ਾਨ ਨੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣਾ ‘ਤੇ ਸਾਂਝਾ ਕੀਤਾ ਵੀਡੀਓ

sana

ਮੇਰੀ ਨਸਰੀਨ ਦੀਦੀ ਨੂੰ ਥੈਂਕ ਯੂ ਜਿਨ੍ਹਾਂ ਨੇ ਮੈਨੂੰ ਮੇਰੇ ਨਿਕਾਹ ਵਾਲੇ ਦਿਨ ਦਿੱਤਾ, ਭਾਵੇਂ ਮੈਂ ਇਸ ਨੂੰ ਪਾਉਣ ‘ਚ ਦੋ ਦਿਨਾਂ ਦੀ ਦੇਰੀ ਕਰ ਦਿੱਤੀ ਪਰ ਵੇਖੋ ਹਾਲੇ ਵੀ ਇਹ ਕਿੰਨਾ ਫ੍ਰੈੱਸ਼ ਹੈ ।

sana

ਸਨਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਲੋਕ ਖੂਬ ਕਮੈਂਟਸ ਕਰ ਰਹੇ ਹਨ ਅਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਦੱਸ ਦਈਏ ਕਿ ਅਦਾਕਾਰਾ ਨੇ ਗੁਜਰਾਤ ਦੇ ਮੁਫਤੀ ਅਨਸ ਸੈੱਯਦ ਦੇ ਨਾਲ ਇਸੇ ਸਾਲ 20 ਨਵੰਬਰ ਨੂੰ ਵਿਆਹ ਕਰਵਾਇਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network