ਅਦਾਕਾਰਾ ਸਨਾ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

written by Rupinder Kaler | September 07, 2021

ਕੁਝ ਸਮਾਂ ਪਹਿਲਾ ਅਦਾਕਾਰਾ ਸਨਾ ਖ਼ਾਨ (sana khan) ਨੇ ਇੰਡਸਟਰੀ ਨੂੰ ਅਲਵਿਦਾ ਕਹਿ ਕੇ ਧਰਮ ਦਾ ਰਾਹ ਅਪਣਾ ਲਿਆ ਸੀ । ਇਸ ਤੋਂ ਬਾਅਦ ਉਹਨਾਂ ਨੇ ਸੂਰਤ ਦੇ ਰਹਿਣ ਵਾਲੇ ਕਾਰੋਬਾਰੀ ਅਨਸ ਸਈਅਦ ਨਾਲ ਵਿਆਹ ਕਰਵਾ ਲਿਆ ਸੀ । ਸਨਾ (sana khan) ਦੇ ਇਸ ਕਦਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਟਰੋਲ ਵੀ ਕੀਤਾ ਸੀ । ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਜੋੜੀ ਠੀਕ ਨਹੀਂ ਹੈ ।

Sana Khaan pp-min Image From Instagram

ਹੋਰ ਪੜ੍ਹੋ :

ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ ਦਾ ਫਾਈਨਲ ਟਰੁੱਥ’ ਦਾ ਨਵਾਂ ਪੋਸਟਰ ਜਾਰੀ

Pic Courtesy: Instagram

ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਸਨਾ (sana khan) ਨੇ ਨਵੀਂ ਜ਼ਿੰਦਗੀ ਵਿੱਚ ਕਦਮ ਰੱਖ ਦਿੱਤਾ ਸੀ ਤੇ ਹੁਣ ਇਸ ਜੋੜੀ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ । ਇਸ ਸਭ ਨੂੰ ਲੈ ਕੇ ਸਨਾ ਦਾ ਕਹਿਣਾ ਹੈ ਕਿ ਉਹ ਕਦੇ ਨਹੀਂ ਭੁੱਲ ਸਕਦੀ ਕਿ ਲੋਕਾਂ ਨੇ ਕਿਸ ਤਰ੍ਹਾਂ ਦੇ ਕਮੈਂਟ ਕੀਤੇ ਸਨ ।

Pic Courtesy: Instagram

ਲੋਕਾਂ ਨੇ ਇਸ ਤਰ੍ਹਾਂ ਦੇ ਕਮੈਂਟ ਕੀਤੇ ਸਨ ਕਿ ਉਹਨਾਂ ਦਾ ਦਿਲ ਬਹੁਤ ਦੁਖਿਆ ਸੀ । ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਸਨਾ (sana khan) ਦਾ ਵਿਆਹ ਇੱਕ ਮਹੀਨਾ ਨਹੀਂ ਚੱਲੇਗਾ ਤੇ ਉਹ ਸਭ ਕੁਝ ਛੱਡਕੇ ਇੰਡਸਟਰੀ ਵਿੱਚ ਵਾਪਿਸ ਆ ਜਾਵੇਗੀ । ਪਰ ਸਨਾ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕੀਤੇ ਆਪਣੇ ਰਿਸ਼ਤੇ ਨੂੰ ਨਿਭਾ ਰਹੀ ਹੈ, ਤੇ ਧਰਮ ਦੇ ਰਸ਼ਤੇ ਤੇ ਚੱਲਣ ਦੀ ਕੋਸ਼ਿਸ ਕਰ ਰਹੀ ਹੈ ।

You may also like