ਅਦਾਕਾਰਾ ਸਰਗੁਣ ਮਹਿਤਾ ਨੇ ਇਸ ਤਰ੍ਹਾਂ ਕੀਤੀ ਪਤੀ ਦੀ ਤਾਰੀਫ਼,ਵੀਡੀਓ ਕੀਤਾ ਸਾਂਝਾ

written by Shaminder | July 13, 2019

ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਦਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਜਮਾਈ ਰਾਜਾ ਨਾਂਅ ਦੇ ਇੱਕ ਸੀਰੀਅਲ 'ਚ ਸਰਗੁਣ ਦੇ ਪਤੀ ਰਵੀ ਦੁਬੇ ਕਿਰਦਾਰ ਨਿਭਾ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਅਨਕੱਟ, ਅਨਏਡਿਟ ਸਿਰਫ਼ ਇੱਕ ਟੇਕ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਸ ਆਦਮੀ 'ਚ ਕਿੰਨਾ ਹੁਨਰ ਹੈ । ਹੋਰ ਵੇਖੋ :ਸਰਗੁਣ ਮਹਿਤਾ ਦੇ ਡਾਂਸ ਮੂਵਸ ਦਾ ਵੀਡੀਓ ਹੋਇਆ ਵਾਇਰਲ https://www.instagram.com/p/Bz2i6w2ATxw/ ਪਰਫਾਰਮ ਕਰਨਾ,ਲਿਖਣਾ ਉਸ ਕਿਰਦਾਰ 'ਚ ਨਿਚੋੜ ਕੇ ਪੈ ਜਾਣਾ ਇਹ ਜਾਦੂ ਕਰਦਾ ਹੈ"।ਦੱਸ ਦਈਏ ਅਦਾਕਾਰਾ ਸਰਗੁਣ ਮਹਿਤਾ ਜਿੱਥੇ ਪਾਲੀਵੁੱਡ 'ਚ ਧਮਾਲ ਪਾ ਰਹੀ ਹੈ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮ ਦੇ ਰਹੀ ਹੈ ਤਾਂ ਉੱਥੇ ਹੀ ਉਨ੍ਹਾਂ ਦੇ ਪਤੀ ਟੀਵੀ ਇੰਡਸਟਰੀ 'ਚ ਕਈ ਪ੍ਰਸਿੱਧ ਸੀਰੀਅਲ 'ਚ ਕੰਮ ਕਰ ਰਹੇ ਹਨ । https://www.instagram.com/p/ByAMDrWgucd/ ਸਰਗੁਣ ਮਹਿਤਾ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਇਸ ਵੀਡੀਓ ਨੂੰ ਸਾਂਝਾ ਕਰਕੇ ਉਨ੍ਹਾਂ ਨੇ ਆਪਣੇ ਪਤੀ ਦੀ ਤਾਰੀਫ ਕੀਤੀ ਹੈ ਕਿ ਉਨ੍ਹਾਂ ਦੇ ਪਤੀ 'ਚ ਕਿੰਨਾ ਟੈਲੇਂਟ ਹੈ ।

0 Comments
0

You may also like