ਵਿਦੇਸ਼ ਦੀਆਂ ਸੜਕਾਂ ‘ਤੇ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ ਸਰਗੁਨ ਮਹਿਤਾ, ਵੀਡੀਓ ਕੀਤਾ ਸਾਂਝਾ

written by Shaminder | June 08, 2021

ਸਰਗੁਨ ਮਹਿਤਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਉਹ ਵਿਦੇਸ਼ ਦੀਆਂ ਸੜਕਾਂ ‘ਤੇ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸਰਗੁਨ ਮਹਿਤਾ ਹੱਥਾਂ ‘ਚ ਬੋਤਲ ਲਈ ਸ਼ਾਹਰੁਖ ਖ਼ਾਨ ਅਤੇ ਕਾਜੋਲ ਦੀ ਫ਼ਿਲਮ ਦੇ ਇੱਕ ਗੀਤ ‘ਤੇ ਝੂਮਦੀ ਹੋਈ ਨਜ਼ਰ ਆ ਰਹੀ ਹੈ ।

Sargun Mehta- image From Sargun mehta's instagram
ਹੋਰ ਪੜ੍ਹੋ : ਡਿੰਪਲ ਕਪਾਡੀਆ ਦਾ ਅੱਜ ਹੈ ਜਨਮ ਦਿਨ,ਪ੍ਰਸ਼ੰਸਕ ਦੇ ਰਹੇ ਵਧਾਈ  
sargun mehta image From Sargun mehta's instagram
ਸਰਗੁਨ ਮਹਿਤਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਉਹ ਆਪਣੀ ਇੱਕ ਸਾਥੀ ਦੇ ਨਾਲ ਖੂਬ ਮਸਤੀ ਕਰਦੀ ਵਿਖਾਈ ਦੇ ਰਹੀ ਹੈ । ਸਰਗੁਨ ਮਹਿਤਾ ਆਉਣ ਵਾਲੇ ਦਿਨਾਂ ‘ਚ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।
 Sargun mehta image From Sargun mehta's instagram
ਕਈ ਫ਼ਿਲਮਾਂ ‘ਚ ਉਹ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਸ਼ੂਟਿੰਗ ਏਨੀਂ ਦਿਨੀਂ ਵਿਦੇਸ਼ ‘ਚ ਚੱਲ ਰਹੀ ਹੈ ।ਅਦਾਕਾਰਾ ਜਲਦ ਹੀ ਨਿਮਰਤ ਖਹਿਰਾ ਦੇ ਨਾਲ ‘ਸੌਕਣ ਸੌਕਣੇ’ ਫ਼ਿਲਮ ‘ਚ ਵੀ ਵਿਖਾਈ ਦੇਵੇਗੀ ।
 
View this post on Instagram
 

A post shared by Sargun Mehta (@sargunmehta)

ਉਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅੰਗਰੇਜ, ਲਵ ਪੰਜਾਬ, ਲਾਹੌਰੀਏ ਸਣੇ ਕਈ ਫ਼ਿਲਮਾਂ ‘ਚ ਉਸ ਨੇ ਆਪਣੇ ਵੱਖੋ ਵੱਖਰੇ ਕਿਰਦਾਰਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।  

0 Comments
0

You may also like