ਸ਼ਹਿਨਾਜ਼ ਗਿੱਲ ਦੀ ਦਾਦੀ ਦੀ ਸਿਹਤ ਹੋਈ ਖਰਾਬ, ਅਦਾਕਾਰਾ ਦੇ ਪਿਤਾ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

Written by  Shaminder   |  May 07th 2020 11:55 AM  |  Updated: May 07th 2020 11:55 AM

ਸ਼ਹਿਨਾਜ਼ ਗਿੱਲ ਦੀ ਦਾਦੀ ਦੀ ਸਿਹਤ ਹੋਈ ਖਰਾਬ, ਅਦਾਕਾਰਾ ਦੇ ਪਿਤਾ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

ਸੋਸ਼ਲ ਮੀਡੀਆ ‘ਤੇ ਛਾਈ ਰਹਿਣ ਵਾਲੀ ਸ਼ਹਿਨਾਜ਼ ਗਿੱਲ ਦੀ ਦਾਦੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ । ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸੁੱਖ ਨੇ ਆਪਣੀ ਮਾਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਬਿਮਾਰ ਹੋਣ ਦੀ ਪੁਸ਼ਟੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਦੇ ਦਾਦੀ ਜੀ ਇੱਕ ਹਸਪਤਾਲ ‘ਚ ਨਜ਼ਰ ਆ ਰਹੇ ਨੇ ।

https://www.instagram.com/p/B_2FyVqjrAs/

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੰਤੋਖ ਸੁੱਖ ਨੇ ਲਿਖਿਆ ਕਿ “ਮੇਰੀ ਮਾਤਾ ਜੀ ਹਸਪਤਾਲ ‘ਚ ਹਨ, ਲੀਵਰ ‘ਚ ਕੁਝ ਦਿੱਕਤ ਹੋ ਗਈ ਹੈ, ਪ੍ਰਮਾਤਮਾ ਜਲਦੀ ਠੀਕ ਕਰੋ"। ਜਿਸ ਤੋਂ ਬਾਅਦ ਸ਼ਹਿਨਾਜ਼ ਦੇ ਫੈਨਸ ਵੱਲੋਂ ਉਨ੍ਹਾਂ ਦੀ ਦਾਦੀ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਜਾ ਰਹੀ ਹੈ ।ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਆਪਣੇ ਭਰਾ ਸ਼ਹਿਬਾਜ਼ ਦੇ ਨਾਲ ਮੁੰਬਈ ‘ਚ ਲਾਕਡਾਊਨ ਕਰਕੇ ਫਸੀ ਹੋਈ ਹੈ ।

https://www.instagram.com/p/B_1d8QfhZ06/

ਪਰ ਉਨ੍ਹਾਂ ਦਾ ਸਾਰਾ ਪਰਿਵਾਰ ਪੰਜਾਬ ‘ਚ ਮੌਜੂਦ ਹੈ । ਲਾਕ ਡਾਊਨ ਕਾਰਨ ਸ਼ਹਿਨਾਜ਼ ਆਪਣੇ ਪਰਿਵਾਰ ਨੂੰ ਵੀ ਮਿਲ ਨਹੀਂ ਪਾ ਰਹੀ ।ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਕ ਰਿਆਲਟੀ ਸ਼ੋਅ ‘ਚ ਕਾਫੀ ਨਾਮ ਕਮਾਉਣ ਤੋਂ ਬਾਅਦ ਸਿਧਾਰਥ ਸ਼ੁਕਲਾ ਦੇ ਨਾਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ ਅਤੇ ਰਿਆਲਟੀ ਸ਼ੋਅ ਦੌਰਾਨ ਸਿਧਨਾਜ਼ ਦੀ ਜੋੜੀ ਨੇ ਕਾਫੀ ਚਰਚਾ ਖੱਟੀ ਸੀ ।ਏਨੀਂ ਦਿਨੀਂ ਉਹ ਟਿਕਟੌਕ ‘ਤੇ ਕਾਫੀ ਸਰਗਰਮ ਹੈ ਅਤੇ ਅਕਸਰ ਉਸ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network