ਸ਼ਹਿਨਾਜ਼ ਗਿੱਲ ਫਲੋਰਲ ਡਰੈੱਸ ‘ਚ ਨਜ਼ਰ ਆਈ ਬਹੁਤ ਕਿਊਟ, ਦਰਸ਼ਕ ਕਰ ਰਹੇ ਨੇ ਜੰਮ ਕੇ ਤਰੀਫਾਂ

written by Lajwinder kaur | December 06, 2020

ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ । ਹਾਲ ਹੀ 'ਚ ਉਹ ਸ਼ੋਨਾ-ਸ਼ੋਨਾ ਗੀਤ 'ਚ ਬਿੱਗ ਬੌਸ -13 ਜੇਤੂ ਰਹੇ ਸਿਧਾਰਥ ਸ਼ੁਕਲਾ ਦੇ ਨਾਲ ਨਜ਼ਰ ਆਈ ਸੀ । ਜਿਸ ਕਰਕੇ ਦੋਵਾਂ ਦੀ ਜੋੜੀ ਖੂਬ ਸੁਰਖੀਆਂ ਬਟੋਰ ਰਹੀ ਹੈ । picture of sidnaaz ਹੋਰ ਪੜ੍ਹੋ : ਪੰਜਾਬ ਨਾਲ ਸੰਬੰਧ ਰੱਖਣ ਵਾਲੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਨੇ ਬਜ਼ੁਰਗ ਕਿਸਾਨਾਂ ਦਾ ਪਹਾੜ ਵਰਗੇ ਜਜ਼ਬੇ ਨੂੰ ਬਿਆਨ ਕਰਦੀਆਂ ਤਸਵੀਰਾਂ ਕੀਤੀਆਂ ਸ਼ੇਅਰ
ਅਜਿਹੇ 'ਚ ਉਹ ਇੱਕ ਤੋਂ ਬਾਅਦ ਇੱਕ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਰਹੀ ਹੈ । ਉਨ੍ਹਾਂ ਦਾ ਬੋਲਡ ਫੋਟੋਆਂ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਈਆਂ ਸਨ । ਹਾਲ ਹੀ 'ਚ ਉਨ੍ਹਾਂ ਨੇ ਬਲੈਕ ਰੰਗ ਦੀ ਫਲੋਰਲ ਡਰੈੱਸ 'ਚ ਆਪਣੀ ਕਿਊਟ ਜਿਹੀ ਤਸਵੀਰ ਸ਼ੇਅਰ ਕੀਤੀ  ਹੈ । inside pic of shehnaz gill ਉਨ੍ਹਾਂ ਨੇ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਲਿਖਿਆ ਹੈ - ‘ਗੁਲਾਬ ਕਦੇ ਵੀ ਸੂਰਜਮੁਖੀ ਨਹੀਂ ਹੋ ਸਕਦਾ, ਅਤੇ ਸੂਰਜਮੁਖੀ ਕਦੇ ਵੀ ਗੁਲਾਬ ਨਹੀਂ ਹੋ ਸਕਦਾ. ਸਾਰੇ ਫੁੱਲ ਆਪਣੇ ਰੰਗ ਨਾਲ ਸੁੰਦਰ ਹਨ, ਅਤੇ ਇਹ ਔਰਤਾਂ ਵਾਂਗ ਨੇ’ । ਦਰਸ਼ਕਾਂ ਨੂੰ ਸ਼ਹਿਨਾਜ਼ ਗਿੱਲ ਦਾ ਇਹ ਫੋਟੋ ਖੂਬ ਪਸੰਦ ਆ ਰਿਹਾ ਹੈ । ਅੱਠ ਲੱਖ ਤੋਂ ਵੱਧ ਲਾਈਕਸ ਤੇ ਲੋਕ ਕਮੈਂਟਸ ਕਰਕੇ ਸ਼ਹਿਨਾਜ਼ ਦੀ ਜੰਮ ਕੇ ਤਾਰੀਫਾਂ ਕਰ ਰਹੇ ਨੇ । inside pics of shehnaaz  

 
View this post on Instagram
 

A post shared by Shehnaaz Gill (@shehnaazgill)

   

0 Comments
0

You may also like