Advertisment

ਇੱਕ ਮਹੀਨੇ ਦੀ ਹੋਈ ਸ਼ਿਲਪਾ ਸ਼ੈੱਟੀ ਦੀ ਧੀ, ਤਸਵੀਰਾਂ ਅਦਾਕਾਰਾ ਨੇ ਕੀਤੀਆਂ ਸਾਂਝੀਆਂ

author-image
By Shaminder
New Update
ਇੱਕ ਮਹੀਨੇ ਦੀ ਹੋਈ ਸ਼ਿਲਪਾ ਸ਼ੈੱਟੀ ਦੀ ਧੀ, ਤਸਵੀਰਾਂ ਅਦਾਕਾਰਾ ਨੇ ਕੀਤੀਆਂ ਸਾਂਝੀਆਂ
Advertisment
ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਧੀ ਸ਼ਮੀਸ਼ਾ ਸ਼ੈੱਟੀ ਇੱਕ ਮਹੀਨੇ ਦੀ ਹੋ ਚੁੱਕੀ ਹੈ ।ਆਪਣੀ ਧੀ ਦੀ ਇੱਕ ਤਸਵੀਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਬੇਟੀ ਦਾ ਸਿਰਫ਼ ਹੱਥ ਦਿਖਾਇਆ ਹੈ ਅਤੇ ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ ‘ਤੇਰਾ ਪਹਿਲਾ ਮੀਲ ਪੱਥਰ, ਮੇਰੀ ਰਾਜ ਕੁਮਾਰੀ ਸਮੀਸ਼ਾ, ਤੈਨੂੰ ਇੱਕ ਮਹੀਨਾ ਮੁਬਾਰਕ ਹੋਵੇ । ਹੋਰ ਵੇਖੋ:ਸ਼ਿਲਪਾ ਸ਼ੈੱਟੀ ਦੀ ਆਪਣੀ ਧੀ ਦੇ ਨਾਲ ਪਹਿਲੀ ਤਸਵੀਰ ਆਈ ਸਾਹਮਣੇ, ਕੁਝ ਦਿਨ ਪਹਿਲਾਂ ਸੈਰੋਗੇਸੀ ਜ਼ਰੀਏ ਬਣੀ ਸੀ ਮਾਂ https://www.instagram.com/p/B9wKR1tBYB7/ ਤੈਨੂੰ ਚੰਦਰਮਾ ਵੀ ਪਿਆਰ ਕਰਦਾ ਹੈ”। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਬੇਟੀ ਦੇ ਜਨਮ ਦੀ ਖ਼ਬਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਕਿਉਂਕਿ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਅਤੇ ਸੈਰੋਗੇਸੀ ਦੇ ਜ਼ਰੀਏ ਹੀ ਉਨ੍ਹਾਂ ਦੀ ਧੀ ਦਾ ਜਨਮ ਹੋਇਆ ਸੀ ।ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ 2009 ‘ਚ ਵਿਆਹ ਕਰਵਾਇਆ ਸੀ ਅਤੇ 2012 ‘ਚ ਉਨ੍ਹਾਂ ਦੇ ਘਰ ਪੁੱਤਰ ਵਿਆਨ ਨੇ ਜਨਮ ਲਿਆ ਸੀ । https://www.instagram.com/p/B80Uq2RB3yj/ ਹੁਣ 2020 ‘ਚ ਦੋਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ ।ਸ਼ਿਲਪਾ ਸ਼ੈੱਟੀ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਫ਼ਿੱਟਨੈਸ ਫਰੀਕ ਹਨ ਅਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਐਕਸਰਸਾਈਜ਼ ਅਤੇ ਯੋਗ ਕਰਕੇ ਖੁਦ ਨੂੰ ਫਿੱਟ ਰੱਖਦੇ ਹਨ ਅਤੇ ਉਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment