ਇੱਕ ਮਹੀਨੇ ਦੀ ਹੋਈ ਸ਼ਿਲਪਾ ਸ਼ੈੱਟੀ ਦੀ ਧੀ, ਤਸਵੀਰਾਂ ਅਦਾਕਾਰਾ ਨੇ ਕੀਤੀਆਂ ਸਾਂਝੀਆਂ

Written by  Shaminder   |  March 16th 2020 11:18 AM  |  Updated: March 16th 2020 11:18 AM

ਇੱਕ ਮਹੀਨੇ ਦੀ ਹੋਈ ਸ਼ਿਲਪਾ ਸ਼ੈੱਟੀ ਦੀ ਧੀ, ਤਸਵੀਰਾਂ ਅਦਾਕਾਰਾ ਨੇ ਕੀਤੀਆਂ ਸਾਂਝੀਆਂ

ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਧੀ ਸ਼ਮੀਸ਼ਾ ਸ਼ੈੱਟੀ ਇੱਕ ਮਹੀਨੇ ਦੀ ਹੋ ਚੁੱਕੀ ਹੈ ।ਆਪਣੀ ਧੀ ਦੀ ਇੱਕ ਤਸਵੀਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਬੇਟੀ ਦਾ ਸਿਰਫ਼ ਹੱਥ ਦਿਖਾਇਆ ਹੈ ਅਤੇ ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ ‘ਤੇਰਾ ਪਹਿਲਾ ਮੀਲ ਪੱਥਰ, ਮੇਰੀ ਰਾਜ ਕੁਮਾਰੀ ਸਮੀਸ਼ਾ, ਤੈਨੂੰ ਇੱਕ ਮਹੀਨਾ ਮੁਬਾਰਕ ਹੋਵੇ ।

ਹੋਰ ਵੇਖੋ:ਸ਼ਿਲਪਾ ਸ਼ੈੱਟੀ ਦੀ ਆਪਣੀ ਧੀ ਦੇ ਨਾਲ ਪਹਿਲੀ ਤਸਵੀਰ ਆਈ ਸਾਹਮਣੇ, ਕੁਝ ਦਿਨ ਪਹਿਲਾਂ ਸੈਰੋਗੇਸੀ ਜ਼ਰੀਏ ਬਣੀ ਸੀ ਮਾਂ

https://www.instagram.com/p/B9wKR1tBYB7/

ਤੈਨੂੰ ਚੰਦਰਮਾ ਵੀ ਪਿਆਰ ਕਰਦਾ ਹੈ”। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਬੇਟੀ ਦੇ ਜਨਮ ਦੀ ਖ਼ਬਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਕਿਉਂਕਿ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਅਤੇ ਸੈਰੋਗੇਸੀ ਦੇ ਜ਼ਰੀਏ ਹੀ ਉਨ੍ਹਾਂ ਦੀ ਧੀ ਦਾ ਜਨਮ ਹੋਇਆ ਸੀ ।ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ 2009 ‘ਚ ਵਿਆਹ ਕਰਵਾਇਆ ਸੀ ਅਤੇ 2012 ‘ਚ ਉਨ੍ਹਾਂ ਦੇ ਘਰ ਪੁੱਤਰ ਵਿਆਨ ਨੇ ਜਨਮ ਲਿਆ ਸੀ ।

https://www.instagram.com/p/B80Uq2RB3yj/

ਹੁਣ 2020 ‘ਚ ਦੋਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ ।ਸ਼ਿਲਪਾ ਸ਼ੈੱਟੀ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਫ਼ਿੱਟਨੈਸ ਫਰੀਕ ਹਨ ਅਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਐਕਸਰਸਾਈਜ਼ ਅਤੇ ਯੋਗ ਕਰਕੇ ਖੁਦ ਨੂੰ ਫਿੱਟ ਰੱਖਦੇ ਹਨ ਅਤੇ ਉਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network