ਜਦੋਂ ਬੱਤਖਾਂ ਤੋਂ ਡਰ ਗਈ ਅਦਾਕਾਰਾ ਸ਼ਿਲਪਾ ਸ਼ੈੱਟੀ,ਵੀਡੀਓ ਵਾਇਰਲ 

written by Shaminder | July 04, 2019

ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਲੰਡਨ 'ਚ ਮੌਜੂਦ ਹੈ ਅਤੇ ਉੱਥੇ ਬੱਤਖਾਂ ਨੂੰ ਕੁਝ ਖਾਣ ਲਈ ਪਾ ਰਹੀ ਹੈ । ਪਰ ਬੱਤਖਾਂ ਖਾਣ ਲਈ ਸ਼ਿਲਪਾ ਸ਼ੈੱਟੀ ਦੇ ਏਨਾਂ ਨਜ਼ਦੀਕ ਆ ਜਾਂਦੀਆਂ ਹਨ ਕਿ ਸ਼ਿਲਪਾ ਡਰ ਜਾਂਦੀ ਹੈ ਅਤੇ ਤੁਰੰਤ ਦੂਰ ਚਲੀ ਜਾਂਦੀ ਹੈ । ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ । ਹੋਰ ਵੇਖੋ:ਸ਼ਿਲਪਾ ਸ਼ੈੱਟੀ, ਰੇਖਾ ਵਰਗੀਆਂ ਹੀਰੋਇਨਾਂ ਇਸ ਬੱਚੀ ਦੇ ਲਾਉਂਦੀਆਂ ਹਨ ਪੈਰੀਂ ਹੱਥ https://www.instagram.com/p/BzaZG93hqjG/ ਰਾਜ ਕੁੰਦਰਾ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦਾ ਆਪਣਾ ਕਾਰੋਬਾਰ ਹੈ ।  ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਲੰਡਨ 'ਚ ਆਪਣੇ ਪਤੀ ਰਾਜ ਕੁੰਦਰਾ ਨਾਲ ਛੁੱਟੀਆਂ ਬਿਤਾ ਰਹੀ ਹੈ । ਇਸ ਵੀਡੀਓ ਨੁੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । https://www.instagram.com/p/BzTWez2hb0k/ ਸ਼ਿਲਪਾ ਸ਼ੈੱਟੀ ਦਾ ਹਾਲ 'ਚ ਇੱਕ ਟੀਵੀ ਦਾ ਰਿਆਲਟੀ ਸ਼ੋਅ ਨੇਪਰੇ ਚੜਿਆ ਹੈ । ਜਿਸ ਤੋਂ ਬਾਅਦ ਉਹ ਫੁਰਸਤ ਦੇ ਦਿਨ ਆਪਣੇ ਪਰਿਵਾਰ ਨਾਲ ਵਿਦੇਸ਼ 'ਚ ਮਨਾ ਰਹੀ ਹੈ । [embed]https://www.instagram.com/p/BzPz4ZgB2hp/[/embed]

0 Comments
0

You may also like