
ਦੇਸ਼ ਭਰ ‘ਚ ਦੀਵਾਲੀ (Diwali 2021) ਦੀਆਂ ਰੌਣਕਾਂ ਹਨ । ਇਸ ਮੌਕੇ ਇਸ ਤਿਉਹਾਰ ‘ਤੇ ਲੋਕ ਘਰਾਂ ਨੂੰ ਖੂਬ ਸਜਾਉਂਦੇ ਹਨ ਅਤੇ ਖੂਬ ਖਰੀਦਾਰੀ ਵੀ ਕੀਤੀ ਜਾਂਦੀ ਹੈ । ਜਿੱਥੇ ਆਮ ਲੋਕਾਂ ਵੱਲੋਂ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ । ਉੱਥੇ ਹੀ ਸੈਲੀਬ੍ਰੇਟੀਜ਼ ਵੀ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਨ । ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਧੰਨਤੇਰਸ, ਦੀਵਾਲੀ ਅਤੇ ਭਈਆ ਦੂਜ ਦੀਆਂ ਵਧਾਈਆਂ ਦਿੱਤੀਆਂ ਹਨ ।

ਹੋਰ ਪੜ੍ਹੋ : ਵਾਸਤੂ ਸ਼ਾਸਤਰ ਮੁਤਾਬਕ ਦੀਵਾਲੀ ‘ਤੇ ਕਰੋ ਘਰ ਦੀ ਸਜਾਵਟ, ਹੋਵੇਗੀ ਹਰ ਪਾਸੇ ਖੁਸ਼ਹਾਲੀ
ਸ਼ਿਲਪਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਸ਼ਿਲਪਾ ਹੱਥ ’ਚ ਦੀਵਾ ਫੜੀ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ ’ਚ ਲਿਖਿਆ, ‘ਜਿਵੇਂ ਕਿ ਰੋਸ਼ਨੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਆਪਣੀ ਜ਼ਿੰਦਗੀ ਨੂੰ ਪਾਜ਼ਿਟਿਵਿਟੀ, ਖ਼ੁਸ਼ੀਆਂ, ਗ੍ਰੈਟੀਚਿਊਟ, ਪਿਆਰ ਅਤੇ ਮੁਸਕਰਾਹਟ ਨਾਲ ਰੋਸ਼ਨ ਕਰੋ। ਹੈਪੀ ਧਨਤੇਰਸ, ਹੈਪੀ ਦੀਵਾਲੀ। ਸਟੇਅ ਹੈਲਦੀ, ਸਟੇਅ ਹੈਪੀ।’

.ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਹਰ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਉਂਦੀ ਹੈ। ਇਸ ਤਸਵੀਰ ‘ਚ ਅਦਾਕਾਰਾ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਰਾਜ ਕੁੰਦਰਾ ਜਦੋਂ ਅਸ਼ਲੀਲ ਫ਼ਿਲਮਾਂ ਬਨਾਉਣ ਅਤੇ ਉਨ੍ਹਾਂ ਨੂੰ ਪ੍ਰਸਾਰਣ ਦੇ ਮਾਮਲੇ ‘ਚ ਜਦੋਂ ਜੇਲ ‘ਚ ਬੰਦ ਸਨ ਤਾਂ ਉਸ ਸਮੇਂ ਵੀ ਅਦਾਕਾਰਾ ਨੇ ਕਾਫੀ ਹੌਸਲਾ ਬਣਾਈ ਰੱਖਿਆ ਅਤੇ ਕੁਝ ਦਿਨਾਂ ਤੱਕ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਣ ਤੋਂ ਬਾਅਦ ਅਦਾਕਾਰਾ ਮੁੜ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਹੋਈ ਅਤੇ ਆਪਣੇ ਪਰਿਵਾਰ ਨੂੰ ਸਾਂਭਿਆ ਸੀ । ਦੱਸ ਦਈਏ ਕਿ ਬੀਤੇ ਦਿਨ ਰਾਜ ਕੁੰਦਰਾ ਨੇ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤੇ ਹਨ । ਉਨ੍ਹਾਂ ਦਾ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ ਬੰਦ ਹੋ ਚੁੱਕਿਆ ਹੈ ।
View this post on Instagram